
ਜਲੰਧਰ, ਐਚ ਐਸ ਚਾਵਲਾ।
ਡਾ. ਐਸ. ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਕੰਵਲਪ੍ਰੀਤ ਸਿੰਘ ਚਾਹਲ PPS ADC IN , ਅਤੇ ਸ੍ਰੀ ਪਰਮਜੀਤ ਸਿੰਘ PPS . ACP ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP ਇੰਦਰਜੀਤ ਸਿੰਘ ਇੰਚਾਰਜ ANTY NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ।
ਮਿਤੀ 19.11 2022 ਨੂੰ ਐਂਟੀ ਨਾਰਕੋਟਿਕ ਸੈਲ ਕਮਿਸ਼ਨਰੇਟ ਜਲੰਧਰ ਦੀ ਟੀਮ ਥਾਏ ਗਸਤ : ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ GNA ਚੌਂਕ ਜਮਸ਼ੇਰ ਰੋਡ ਕੈਂਟ ਜਲੰਧਰ ਪਾਸ ਮੌਜੂਦ ਸੀ ਕਿ ਇਕ ਮੋਨਾ ਵਿਅਕਤੀ ਆਪਣੇ ਆਪਣੇ ਮੋਢਿਆ ਪਰ ਬੈਗ ਰੰਗ ਕਾਲਾ ਪਾਈ ਪਟਵਾਰੀ ਢਾਬਾ ਵੱਲੋਂ ਪੈਦਲ ਆਉਂਦਾ ਦਿਖਾਈ ਦਿਤਾ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਜੋ ਯਕਦਮ ਤੇਜ ਕਦਮੀ ਪਿੱਛੇ ਨੂੰ ਮੁੜਨ ਲੱਗਾ ਤਾਂ ANTI NARCCTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਸ਼ੱਕ ਹੀ ਖ਼ਿਲਾਫ਼ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਨੇ ਆਪਣਾ ਕੁਲਵੰਤ ਸਿੰਘ ਪੁੱਤਰ ਮੇਜਾ ਸਿੰਘ ਵਾਸੀ ਪਿੰਡ ਕਬਰਵਾਲਾ ਥਾਣਾ ਮਲੋਟ ਜਿਲਾ ਮੁਤਸਵ ਸਾਹਿਬ ਦਸਿਆ।
ਰਾਜਕੁਮਾਰ 31 / ASR ਨੇ ਕੁਲਵੰਤ ਸਿੰਘ ਉਕਤ ਨੂੰ ਨੋਟਿਸ ਤਮੀਲ ਕਰਾਇਆ ਕਿ ਆਪ ਦੀ ਤਲਾਸ਼ੀ ਕੀਤੀ ਜਾਣੀ ਹੈ ਪਰ ਆਪ ਨੂੰ ਕਾਨੂੰਨੀ ਅਧਿਕਾਰ ਹੈ ਕਿ ਆਪ ਆਪਣੀ ਤਲਾਸ਼ੀ ਕਿਸੇ ਗਜਟਿਡ ਅਫਸਰ ਪਾਸੇ ਕਰਵਾ ਸਕਦੇ ਹੋ ਜਿਸ ਤੋਂ ਬਬਨਦੀਪ ਸਿੰਘ PPS , ACP ਕੈਂਟ ਕਮਿਸ਼ਨਰੇਟ ਜਲੰਧਰ ਮੌਕਾ ਪਰ ਪੁੱਜੇ, ਜਿਹਨਾਂ ਦੀ ਹਾਜ਼ਰੀ ਵਿੱਚ ਕੁਲਵੰਤ ਸਿੰਘ ਉਕਤ ਦੀ ਤਲਾਸ਼ੀ ਕਰਨ ਤੇ ਬੈਗ ਵਿਚੋਂ 2 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਹੋਈ।
ਦੌਰਾਨੇ ਤਫਤੀਸ਼ ਕੁਲਵੰਤ ਸਿੰਘ ਨੇ ਦੱਸਿਆ ਕਿ ਜੋ ਅਫੀਮ ਊਸ ਪਾਸੋਂ ਬ੍ਰਾਮਦ ਹੋਈ ਹੈ, ਉਹ ਅਫੀਮ ਮੈਂ Bunty Arora : RO Sangriya , Rajasthan ਦੇ ਕਹਿਣ ਤੇ ਸਪਲਾਈ ਕਰਨ ਆਇਆ ਸੀ । ਜਿਸਤੇ Bunty Arora RO Sangriya , Rajasthan ਨੂੰ ਮੁਕਦਮਾ ਹਜਾ ਵਿਚ ਨਾਮਦ ਕਰਕੇ ਵਾਧਾ ਜੁਰਮ 29 NDPS Act ਦਾ ਕੀਤਾ ਗਿਆ ਹੈ। ਦੋਸ਼ੀ ਕੁਲਵੰਤ ਸਿੰਘ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।