JalandharPunjab

2 ਕਿੱਲੋ ਅਫੀਮ, ਡੋਡੇ, ਹੈਰੋਇਨ ਅਤੇ 70 ਹਜਾਰ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਜਤਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਵਲੋਂ 3 ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿਚ ਅਫੀਮ, ਡੋਡੇ ਚੂਰਾ ਪੋਸਤ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਤਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਗੋਂ ਡਵੀਜਨ ਵਿਰ ਜੀ ਨੇ ਦੱਸਿਆ ਕਿ ਮਿਤੀ 04,10,2022 ਨੂੰ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਪੁਖਤਾ ਜਾਣਕਾਰੀ ਦੇ ਅਧਾਰ ਤੇ ਪਿੰਡ ਅਕਲਪੁਰ ਤੋਂ ਸੁਰਜੀਤ ਸਿੰਘ ਉਰਫ ਜੀਤਾ ਪੁੱਤਰ ਜਸਵਿੰਦਰ ਸਿੰਘ ਉਰਫ ਦੁੱਲਾ ਵਾਸੀ ਅਕਲਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਕਿਲੋਗ੍ਰਾਮ ਅਬੀਮ, 20 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ 02 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਉਪਰੋਕਤ ਦਗੀ ਨੂੰ ਪੁੱਛਗਿੱਛ ਕੀਤੀ ਜਿਸਨੇ ਦੱਸਿਆ ਕਿ ਉਸਦੇ ਇਹ ਅਫੀਮ ਰਾਜਸਥਾਨ ਦੇ ਦੋ ਵਿਅਕਤੀਆਂ ਪਾਸੋਂ ਅੱਜ ਹੀ ਮੰਗਵਾਈ ਹੈ ਅਤੇ ਉਕਤ ਦੋਨੋਂ ਵਿਅਕਤੀ ਉਸਨੂੰ ਸਪਲਾਈ ਦੇ ਕੇ ਵਾਪਸ ਰਾਜਸਥਾਨ ਨੂੰ ਜਾ ਰਹੇ ਹਨ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਫੀਮ ਦੀ ਡਿਲੀਵਰੀ ਦੇਣ ਵਾਲੇ ਦੇ ਅੰਤਰ-ਰਾਜੀ ਅਫੀਮ ਸਪਲਾਇਰ ਬੀਰੂਲਾਲ ਪੁੱਤਰ ਲਾਲੂ ਰਾਮ ਵਾਸੀ ਸਿੰਘਪੁਰ ਤਹਿਸੀਲ ਸ਼ਹੀਗਰ ਜਿਲਾ ਚਿਤਰਗੜ੍ਹ ਰਾਜਸਥਾਨ ਅਤੇ ਪੰਜ ਪੁੱਤਰ ਗੋਪਾਲ ਦਾਸੀ ਤਹੜੀ ਜਿਲਾ ਨੀਮੂਲ ਹਰੀਗੜ੍ਹ ਮੱਧ ਪ੍ਰਦੇਸ਼ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਪਾਸੋਂ ਅਫੀਮ ਵੇਚ ਕੇ ਕਮਾਈ ਡਰੱਗ ਮਨੀ 70,000/- ਰੁਪਏ ਬਰਾਮਦ ਕੀਤੀ।

ਜੋ ਦੋਨੋਂ ਅੰਤਰ-ਰਾਜੀ ਅਫੀਮ ਸਪਲਾਇਰ ਬੀਰੂਲਾਨ ਪੁੱਤਰ ਲਾਲੂ ਰਾਮ ਵਾਸੀ ਸਿੰਘਪੁਰ ਤਹਿਸੀਲ ਬਰੀਗਰ ਜਿਲਾ ਚਿਤੌਰਗੜ ਰਾਜਸਥਾਨ ਅਤੇ ਪੰਕਜ ਪੁੱਤਰ ਗੋਪਾਲ ਵਾਸੀ ਬਹਰਾੜੀ ਜਿਲਾ ਨੀਮੂਣ ਹਰੀਗੜ ਮੱਧ ਪ੍ਰਦੇਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸੁਰਜੀਤ ਸਿੰਘ ਉਰਫ ਜੀਤਾ ਨੂੰ ਰਾਜਸਥਾਨ ਤੋਂ ਅਫੀਮ ਲਿਆ ਕੇ ਦਿੰਦੇ ਸਨ ਅਤੇ ਸੁਰਜੀਤ ਸਿੰਘ ਅੱਗੇ ਇਹ ਅਫੀਮ ਮਹਿੰਗੇ ਭਾਅ ਆਪਣੇ ਗਾਹਕਾਂ ਨੂੰ ਵੇਚਦਾ ਸੀ। ਜੋ ਉਕਤ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਐਨ.ਡੀ.ਪੀ.ਐਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਫਿਲੌਰ ਵਿਖੇ ਮੁਕੱਦਮਾ ਦਰਜ ਕੀਤਾ।

ਇੱਥੇ ਇਹ ਗੱਲ ਜਿਕਰਯੋਗ ਹੈ ਕਿ ਸੁਖਜੀਤ ਸਿੰਘ ਉਰਫ ਜੀਤਾ ਕਾਫੀ ਸਮੇਂ ਤੋਂ ਨਸ਼ੇ ਦੀ ਸਮੱਗਲਿੰਗ ਦਾ ਧੰਦਾ ਕਰਦਾ ਰਿਹਾ ਹੈ। ਇਸਦੇ ਖਿਲਾਫ ਪਹਿਲਾਂ ਵੱਖ ਵੱਖ ਥਾਣਿਆਂ ਵਿਚ ਨਸ਼ੇ ਦੀ ਸਮੈਕਲਿੰਕ ਦੇ ਕਾਫੀ ਮੁਕਦਮੇ ਦਰਜ ਰਜਿਸਟਰ ਹਨ। ਜੋ ਇਸਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਇਹ ਰਾਜਸਥਾਨ ਤੋਂ ਸਸਤੇ ਭਾਅ ਅਫੀਮ ਅਤੇ ਡੋਡੇ ਚੂਰਾ ਪੋਸਤ ਮੰਗਵਾਉਂਦਾ ਹੈ ਅਤੇ ਮਹਿੰਗੇ ਭਾਅ ਵੇਚ ਕੇ ਮੋਟੀ ਕਮਾਈ ਕਰਦਾ ਰਿਹਾ ਹੈ। ਜੋ ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published.

Back to top button