ਸ੍ਰੀ ਮੁਕਤਸਰ ਸਾਹਿਬ/ ਪਿੰਡ ਈਨਾਖੇੜਾ ਦੇ ਕਰੀਬ 17 ਸਾਲ ਦੇ ਨੈਸ਼ਨਲ ਗੇਮ ਲਈ ਦੌੜ ਅਤੇ ਬਾਸਕਟ ਬਾਲ ਦੀ ਤਿਆਰੀ ਕਰ ਰਹੇ 2 ਭੈਣਾਂ ਦੇ ਇਕਲੌਤੇ ਭਰਾ ਦੀ ਪਿੰਡ ਦੇ ਵਿਚ ਬਣੇ ਇਕ ਟਰੈਕ ਵਿਚ ਦੌੜ ਲਗਾਉਂਦੇ ਸਮੇਂ ਅਚਾਨਕ ਹਾਰਟ ਅਟੈਕ ਆ ਜਾਣ ਕਾਰਨ ਮੌਤ ਹੋ ਗਈ । ਇਸ ਘਟਨਾ ਨਾਲ ਪੂਰੇ ਹਲਕੇ ਦੇ ਨਾਲ-ਨਾਲ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ ।
ਗੁਰਤੇਜ ਸਿੰਘ ਜੋ ਸ਼ੁਰੂ ‘ਚ ਹੀ ਖੇਡਾਂ ਵਿਚ ਰੁਚੀ ਰੱਖਦਾ ਸੀਸ ਜਿਸ ਨੇ 1600 ਮੀਟਰ ਦੌੜ ਅਤੇ ਬਾਸਕਟਬਾਲ ਖੇਡ ਵਿਚੋਂ ਅਲੱਗ-ਅਲੱਗ ਜ਼ਿਲਿਆਂ ਅਤੇ ਦੂਸਰੇ ਰਾਜਾ ‘ਚੋਂ ਕਾਫੀ ਟਰਾਫੀਆਂ ਅਤੇ ਮੈਡਲ ਜਿੱਤੇ ਸਨ