
ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ , ਪੀ.ਪੀ.ਐਸ. , ਉੱਪ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਭਗੋੜੇ ਸਮੱਗਲਰ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੇ ਐਸ.ਆਈ ਭੁਪਿੰਦਰ ਸਿੰਘ ਸਮੇਤ ਸਾਥੀ ਕ੍ਰਮਚਾਰੀਆ ਦੇ ਬਾ – ਸਿਲਸਿਲਾ ਗਸ਼ਤ ਬਾ ਚੈਕਿੰਗ ਭੇੜੇ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਧਾਰੀਵਾਲ ਕਾਦੀਆਂ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਹਾਜਿਰ ਆ ਕੇ ਇਤਲਾਹ ਦਿਤੀ ਕਿ ਰਾਜੇਸ਼ ਕੁਮਾਰ ਉਰਫ ਪਹਿਲਵਾਨ ਪੁੱਤਰ ਸੀਤਲ ਕੁਮਾਰ ਵਾਸੀ ਪੱਤੀ ਲੰਮਿਆ ਦੀ ਬਾਵਿਆਂ ਵਾਲੀ ਗੱਲੀ ਖਡੂਰ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਹਾਲ ਵਾਸੀ ਕਿਰਾਏਦਾਰ ਸ਼ਾਮ ਲਾਲ ਨਿਊ ਰਸੀਲਾ ਨਗਰ ਥਾਣਾ ਡਵੀਜ਼ਨ ਨੰਬਰ-5 ਜਲੰਧਰ ਜੋ ਕਿ ਭਾਰੀ ਮਾਤਰਾ ਵਿੱਚ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਹ ਪਹਿਲਾ ਵੀ ਮੁਕੱਦਮਾ ਨੰਬਰ 30/2016 ਜੁਰਮ 21 – ਬੀ / 61 / 85 NDPS ACT ਥਾਣਾ ਢਿਲਵਾਂ ਜਿਲਾ ਕਪੂਰਥਲਾ ਵਿੱਚ ਭਗੌੜਾ ਹੈ।
ਜੋ ਹੁਣ ਮੋਟਰ ਸਾਇਕਲ ਪਲਸਰ ਰੰਗ ਕਾਲਾ ਨੰਬਰੀ PB 46 AC 2438 ਪਰ ਸਵਾਰ ਹੋ ਕੇ ਆਪਣੇ ਕਿਸੇ ਗ੍ਰਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਵਾਸਤੇ ਕਾਲੇ ਸੰਘਿਆ ਨੂੰ ਜਾ ਰਿਹਾ ਹੈ। ਜੇਕਰ ਹੁਣੇ ਹੀ ਅੱਡਾ ਧਾਰੀਵਾਲ ਕਾਦੀਆਂ ਵਿਖੇ ਸਪੈਸ਼ਲ ਨਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਰਜੇਸ਼ ਕੁਮਾਰ ਉਰਫ ਪਹਿਲਵਾਨ ਉਕਤ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ।
ਜਿਸ ਤੇ SI ਭੁਪਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਅੱਡਾ ਧਾਰੀਵਾਲ ਕਾਦੀਆਂ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਪਲਸਰ ਮੋਟਰ ਸਾਇਕਲ ਨੰਬਰ PB 46 AC 2438 ਪਰ ਸਵਾਰ ਰਜੇਸ਼ ਕੁਮਾਰ ਉਰਫ ਪਹਿਲਵਾਨ ਉਕਤ ਨੂੰ ਕਾਬੂ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ । ਜਿਸ ਤੇ SI ਭੁਪਿੰਦਰ ਸਿੰਘ ਨੇ ਮੁਕਦਮਾ ਨੰਬਰ 76 ਮਿਤੀ 26-09-2022 ਜੁਰਮ 21 – B / 61 / 85 NDPS ACT ਥਾਣਾ ਲਾਂਬੜਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਜੇਸ਼ ਕੁਮਾਰ ਉਕਤ ਦੇ ਖਿਲਾਫ ਕੁੱਲ 05 ਮੁੱਕਦਮੇ ਦਰਜ ਰਜਿਸਟਰ ਹਨ । ਜਿਹਨਾਂ ਵਿੱਚ ਥਾਣਾ ਢਿਲਾਵਾ ਜਿਲ੍ਹਾ ਕਪੂਰਥਲਾ ਦੇ 2 ਮੁਕੱਦਮਿਆਂ NDPS Act ਤਹਿਤ ਪੀ.ਓ ਹੈ ਅਤੇ ਇੱਕ ਮੁਕੱਦਮਾ ਥਾਣਾ ਡਵੀਜ਼ਨ ਨੰਬਰ-5 ਕਮਿਸ਼ਨਰੇਟ ਜਲੰਧਰ ਵਿੱਚ ਪੀ.ਓ ਹੈ । ਦੋਸ਼ੀ ਰਜੇਸ਼ ਕੁਮਾਰ ਉਰਫ ਪਹਿਲਵਾਨ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾਵੇਗੀ । ਇਸ ਪਾਸੋਂ ਇਹ ਵੀ ਪੁੱਛ- ਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਸ ਪਾਸੋਂ ਖਰੀਦ ਕਰਦਾ ਸੀ , ਅਤੇ ਕਿਸ – ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਬੈਕਵਡ ਫਾਰਵਡ ਲਿੰਕ ਬਾਰੇ ਵੀ ਜਾਨਣਾ ਜਰੂਰੀ ਹੈ।