politicalIndiaPunjab

ਪੰਜਾਬੀ ਟਰੱਕ ਡਰਾਈਵਰ ਹਰਿਆਣਾ ਵਿਚ ਜ਼ਿੰਦਾ ਸੜਿਆ

ਹਰਿਆਣਾ ਦੇ ਸੋਨੀਪਤ ਦੇ ਬਹਿਲਗੜ੍ਹ ਵਿੱਚ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਇੱਕ ਟਰੱਕ ਨੂੰ ਅੱਗ ਲੱਗ ਗਈ। ਜਦੋਂ ਡਰਾਈਵਰ ਆਪਣੀ ਜਾਨ ਬਚਾਉਣ ਲਈ ਹੇਠਾਂ ਆ ਰਿਹਾ ਸੀ ਤਾਂ ਉਸ ਨੂੰ ਵੀ ਕਰੰਟ ਲੱਗ ਗਿਆ। ਇਸ ਤੋਂ ਬਾਅਦ ਡਰਾਈਵਰ ਦੀ ਵੀ ਜ਼ਿੰਦਾ ਸੜ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ (41) ਵਾਸੀ ਪੰਜਾਬ ਦੇ ਤੀਰਥ ਨਗਰ ਅੰਮ੍ਰਿਤਸਰ ਬੇਰਕਾ ਵਜੋਂ ਹੋਈ ਹੈ।

ਪੁਲੀਸ ਨੇ ਇਸ ਹਾਦਸੇ ਸਬੰਧੀ ਬਿਜਲੀ ਨਿਗਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੌਕੇ ‘ਤੇ ਬਿਜਲੀ ਦੀਆਂ ਤਾਰਾਂ ਕਾਫੀ ਨੀਵੀਆਂ ਸਨ, ਜਿਸ ਕਾਰਨ ਟਰੱਕ ਨਾਲ ਟਕਰਾ ਗਈ। ਪੰਜਾਬ ਦੇ ਤੀਰਥ ਨਗਰ ਅੰਮ੍ਰਿਤਸਰ ਬੇਰਕਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਛੋਟਾ ਭਰਾ ਸੁਖਦੇਵ ਟਰੱਕ ‘ਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਅੱਜ ਸਵੇਰੇ 5 ਵਜੇ ਉਹ ਟਰੱਕ ਲੈ ਕੇ ਕਰੌਨ ਕੰਪਨੀ ਬਹਿਲਗੜ੍ਹ ਲਈ ਰਵਾਨਾ ਹੋ ਗਿਆ।

ਦਿੱਲੀ ਦੇ ਅਲੀਪੁਰ ਤੋਂ ਚੱਲ ਕੇ ਉਹ ਸ਼ਾਮ 7 ਵਜੇ ਦੇ ਕਰੀਬ ਬਹਿਲਗੜ੍ਹ ਇੰਡਸਟਰੀਅਲ ਏਰੀਆ ਸਥਿਤ ਕਰੋਨ ਕੰਪਨੀ ਕੋਲ ਪਹੁੰਚਿਆ ਤਾਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਸੜਕ ਦੇ ਉਪਰੋਂ ਲੰਘ ਰਹੀਆਂ ਸਨ। ਬਿਜਲੀ ਦੀਆਂ ਤਾਰਾਂ ਇੰਨੀਆਂ ਨੀਵੀਆਂ ਲਟਕ ਰਹੀਆਂ ਸਨ ਕਿ ਉਹ ਟਰੱਕ ਦੀ ਛੱਤ ਨਾਲ ਟਕਰਾ ਗਈਆਂ। ਬਲਵਿੰਦਰ ਨੇ ਦੱਸਿਆ ਕਿ ਬਿਜਲੀ ਦੀ ਹਾਈ ਵੋਲਟੇਜ ਤਾਰਾਂ ਟਰੱਕ ਨਾਲ ਟਕਰਾਉਣ ਤੋਂ ਬਾਅਦ ਉਸ ਦੇ ਟਾਇਰਾਂ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਸੁਖਦੇਵ ਆਪਣੀ ਜਾਨ ਬਚਾਉਣ ਲਈ ਟਰੱਕ ਤੋਂ ਹੇਠਾਂ ਉਤਰਨ ਲੱਗਾ।

ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਜਿਵੇਂ ਹੀ ਉਸ ਦੇ ਸਰੀਰ ਨੂੰ ਕਰੰਟ ਲੱਗਾ ਤਾਂ ਉਸ ਦੇ ਸਰੀਰ ਨੂੰ ਅੱਗ ਲੱਗ ਗਈ।

Leave a Reply

Your email address will not be published. Required fields are marked *

Back to top button