JalandharPunjab

SSP ਨੇ 5 ਹਲਕਾ ਜੀ.ਓ ਸਹਿਬਾਨ ਅਤੇ 15 ਥਾਣਿਆਂ ਨੂੰ ਮੁਹੱਈਆ ਕਰਾਈ LED , ਸਕੈਨਰ ਅਤੇ ਸਟੇਸ਼ਨਰੀ

ਜਲੰਧਰ, ਐਚ ਐਸ ਚਾਵਲਾ।

ਸ੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਜੀ ਨੇ ਅੱਜ ਮਿਤੀ 27.09.2022 ਨੂੰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਦੇ ਥਾਣਿਆ ਵਿੱਚ ਤਫਤੀਸ਼ੀ ਅਫਸਰਾਂ ਨੂੰ ਤਫਤੀਸ਼ ਦੇ ਸਬੰਧ ਵਿੱਚ ਸਟੇਸ਼ਨਰੀ ਦੀ ਘਾਟ ਨੂੰ ਪੂਰੀ ਕਰਨ ਲਈ ਸਟੇਸ਼ਨਰੀ ਦਿੱਤੀ ਗਈ ਹੈ। ਜਿਸ ਵਿੱਚ A-4 ਪੇਪਰ , ਲੀਗਲ ਪੇਪਰ , ਪੈਨ , ਕਾਰਬਨ ਪੇਪਰ , ਹਾਈਲਾਈਟਰ , ਫਾਇਲ ਕਵਰ , ਸਟੈਂਪ ਪੈਡ , ਟੈਗ ਛੋਟੇ ਅਤੇ ਵੱਡੇ , ਪੋਸਟਲ ਲਫਾਫੇ , ਅਤੇ ਰਜਿਸਟਰ ਦਿੱਤੇ ਗਏ।

ਇਸ ਤੋਂ ਇਲਾਵਾ 5 ਸਬ-ਡਵੀਜਨਾਂ ਦੇ ਜੀ.ਓ ਸਾਹਿਬਾਨ ਅਤੇ 15 ਥਾਣਿਆਂ ਨੂੰ LED , ਸਕੈਨਰ ਵੀ ਦਿਤੇ ਗਏ ਤਾਂ ਜੋ ਕਾਰ ਸਰਕਾਰ ਦੇ ਕੰਮ ਕਾਰ ਵਿੱਚ ਕਿਸੇ ਤਰਾਂ ਦਾ ਕੋਈ ਵਿਘਨ ਨਾ ਪੈ ਸਕੇ।

ਇਸ ਮੌਕੇ ਸ਼੍ਰੀਮਤੀ ਮਨਜੀਤ ਕੌਰ , ਪੀ.ਪੀ.ਐਸ , ਪੁਲਿਸ ਕਪਤਾਨ ਸਥਾਨਿਕ , ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ , ਪੁਲਿਸ ਕਪਤਾਨ ਇੰਨਵੈਸਟੀਗੇਸ਼ਨ , ਸ਼੍ਰੀ ਸੁਰਿੰਦਰ ਪਾਲ ਧੋਗੜੀ , ਪੀ.ਪੀ.ਐਸ ਉਪ ਪੁਲਿਸ ਕਪਤਾਨ , ਸਬ – ਡਵੀਜਨ ਕਰਤਾਰਪੁਰ , ਸ਼੍ਰੀ ਰੋਸ਼ਨ ਲਾਲ , ਪੀ.ਪੀ.ਐਸ ਉਪ ਪੁਲਿਸ ਕਪਤਾਨ , ਸਬ – ਡਵੀਜ਼ਨ ਆਦਮਪੁਰ , ਸ਼੍ਰੀ ਜਗਦੀਸ਼ ਰਾਜ , ਪੀ.ਪੀ.ਐਸ ਉਪ ਪੁਲਿਸ ਕਪਤਾਨ , ਸਬ – ਡਵੀਜਨ ਫਿਲੌਰ , ਸ਼੍ਰੀ ਗੁਰਪ੍ਰੀਤ ਸਿੰਘ , ਪੀ.ਪੀ.ਐਸ ਉਪ ਪੁਲਿਸ ਕਪਤਾਨ , ਸਬ – ਡਵੀਜ਼ਨ ਸ਼ਾਹਕੋਟ ਅਤੇ 15 ਥਾਣਿਆਂ ਦੇ ਮੁੱਖ ਅਫਸਰ ਥਾਣਾਜਾਤ ਮੌਜੂਦ ਸਨ।

Leave a Reply

Your email address will not be published. Required fields are marked *

Back to top button