Jalandhar

ਕਾਂਗਰਸ ਨੇ ਸੂਬੇ ‘ਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਕੀਤਾ : ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ

ਕਾਂਗਰਸ ਨੇ ਸੂਬੇ ‘ਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਕੀਤਾ : ਰਾਜਾ ਵੜਿੰਗ

ਜਲੰਧਰ (SS Chahal) : ਜਲੰਧਰ ਸ਼ਹਿਰ ਦੇ ਵਾਰਡ ਨੰ. ਬਸਤੀ ਗੂੰਜਾ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਗਿਆ, ਜਿੱਥੇ ਉਹਨਾ ਨਾਲ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਾਰਡ ਇੰਚਾਰਜ, ਕਾਲਾ ਢਿੱਲੋਂ, ਸੰਦੀਪ ਸਿੰਗਲਾ, ਮਹਿਲਾ ਕਾਂਗਰਸ ਮੀਨੂੰ ਬੱਗਾ, ਮੁਨੀਸ਼ ਬਾਂਸਲ, ਵੰਦਨਾ, ਕੌੰਸਲਰ ਪਵਨ, ਕਮਲ ਲੋਚ ਆਦਿ ਹਾਜਰ ਸਨ।
ਪ੍ਰਧਾਨ ਰਾਜਾ ਵੜਿੰਗ ਨੇ ਸੂਬਾ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਆਪ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ਼ ਉੱਠ ਚੁੱਕਾ ਹੈ, ਸਰਕਾਰ ਕੋਲ ਫੋਕੇ ਵਾਅਦਿਆਂ ਤੋਂ ਇਲਾਵਾ ਕੁੱਝ ਨਹੀਂ ਹੈ ਜਦੋਂ ਕਿ ੳਲਟਾ ਪੰਜਾਬ ਸਿਰ ਕਰਜਾ ਚਾੜ੍ਹਿਆ ਜਾ ਰਿਹਾ ਹੈ, ਜਿਹੜੇ ਲੋਕ ਕਹਿੰਦੇ ਸਨ ਕਿ ਸੂਬੇ ਦਾ ਕਰਜਾ ਉਤਾਰਾਂਗੇ ਉਹਨਾ ਨੇ ਪਹਿਲੇ ਦੋ ਸਾਲਾਂ ‘ਚ 66 ਹਜਾਰ ਕਰੋੜ ਦਾ ਕਰਜਾ ਚੜ੍ਹਾ ਦਿੱਤਾ ਹੈ, ਜਿਸ ਦਾ ਕਾਰਨ ਸਰਕਾਰ ਕੋਲ ਨਾ ਤਾਂ ਕੋਈ ਨੀਤੀ ਹੈ ਤੇ ਨਾ ਹੀ ਨੀਅਤ ਹੈ, ਆਮ ਆਦਮੀ ਦੀ ਨਵੀਂ ਰਾਜਨੀਤੀ ਲਿਆ ਕੇ ਬਦਲਾਅ ਦੀ ਗੱਲ ਕਰਨ ਵਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਦੀ ਮੁਰੰਮਤ ‘ਤੇ 45 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਇਹ ਹੈ ਆਮ ਆਦਮੀ ਪਾਰਟੀ ਦੀ ਸਚਾਈ।
ਉਹਨਾ ਕਿਹਾ ਕਿ ਕਾਂਗਰਸ ਨੇ ਸੂਬੇ ‘ਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਕੀਤਾ, ਪਰ ਅੱਜ ਸੂਬੇ ਦੇ ਹਾਲਾਤ ਇਹ ਹਨ ਕਿ ਕਾਲੇ ਦੌਰ ਸਮੇਂ ਵਾਂਗ ਦੁਬਾਰਾ ਸੀਆਰਪੀਐਫ ਦੀਆਂ ਚੌਂਕੀਆਂ ਬਣੀਆਂ ਨਜਰ ਆ ਰਹੀਆਂ ਹਨ, ਦਿਨ-ਦਿਹਾੜੇ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ, ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਤੇ ਹੋਰ ਅਨੇਕਾਂ ਅਜਿਹੀਆਂ ਘਟਨਾਵਾਂ ਹਨ ਜੋ ਇਹ ਸਾਬਿਤ ਕਰਦੀਆਂ ਹਨ ਕਿ ਸੂਬੇ ‘ਚ ਕਾਨੂੰਨੀ ਵਿਵਸਥਾ ਤਹਿਸ ਨਹਿਸ ਹੋ ਗਈ ਹੈ, ਜਿਸ ਵੱਲ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਦਾ ਕੋਈ ਧਿਆਨ ਨਹੀਂ ਹੈ। ਰਾਜਾ ਵੜਿੰਗ ਨੇ ਕਿਹਾ ਸਾਡੀ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਅਣਥੱਕ, ਮਿਹਨਤੀ ਤੇ ਆਮ ਲੋਕਾਂ ਦੀ ਬਾਂਹ ਫੜਨ ਵਾਲੀ ਉਮੀਦਵਾਰ ਹੈ, ਸਭ ਤੋਂ ਵੱਡੀ ਗੱਲ ਪ੍ਰੋ. ਚੌਧਰੀ ਸਭ ਤੋਂ ਵੱਧ ਪੜ੍ਹੀ ਲਿਖੀ ਉਮੀਦਵਾਰ ਤੇ ਵੱਡੇ ਪਿਛੋਕੜ ਵਾਲੇ ਚੌਧਰੀ ਪਰਿਵਾਰ ‘ਚੋਂ ਹੈ, ਇਸ ਲਈ ਆਓ ਆਪਣਾ ਫਰਜ ਸਮਝਦੇ ਹੋਏ ਜਲੰਧਰ ਸ਼ਹਿਰ ਦੀ ਤਰੱਕੀ ਲਈ 10 ਮਈ ਨੂੰ ਹੱਥ ਪੰਜੇ ਵਾਲਾ ਬਟਨ ਦਬਾਅ ਕੇ ਕਾਂਗਰਸ ਦੇ ਹੱਥ ਮਜਬੂਤ ਕਰੋ।

Leave a Reply

Your email address will not be published. Required fields are marked *

Back to top button