Punjab

ਸਕੂਲ ਵੈਨ ਅਤੇ ਰੋਡਵੇਜ਼ ਦੀ ਬੱਸ ਦੀ ਜਬਰਦਸਤ ਟੱਕਰ, 50 ਤੋਂ ਵੱਧ ਵਿਦਿਆਰਥੀ ‘ਤੇ ਸਵਾਰੀਆਂ ਜ਼ਖਮੀ

ਜਗਰਾਓਂ ਦੇ ਸਥਾਨਕ ਸੈਕਰਟ ਹਾਰਟ ਕੌਨਵੈਂਟ ਸਕੂਲ ਦੀ ਵੈਨ ਅਤੇ ਪੀਆਰਟੀਸੀ ਦੀ ਬੱਸ ਦੀ ਆਮੋ-ਸਾਹਮਣੇ ਟੱਕਰ ਹੋ ਗਈ ਹੈ, ਜਿਸ ਵਿਚ ਸਕੂਲ ਵੈਨ ਦਾ ਡਰਾਈਵਰ ਅਤੇ ਕਈ ਸਕੂਲ ਦੇ ਬੱਚੇ ਜ਼ਖਮੀ ਹੋ ਗਏ ਹਨ।

ਬੱਸ ਵਿੱਚ ਬੈਠੀ ਸਵਾਰੀਆਂ ਨੂੰ ਵੀ ਸਟਾਂ ਲੱਗੀਆਂ ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਅੱਜ ਬਾਅਦ ਦੁਪਹਿਰ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਵੈਨ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਪਿੰਡ ਵੱਲ ਨੂੰ ਜਾ ਰਹੀ ਸੀ। ਸ਼ੇਰਪੁਰਾ ਚੌਂਕ ਦੇ ਲਾਗੇ ਸੜਕ ਬਣਨ ਕਰਕੇ ਇਸ ਪਾਸੇ ਦਾ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਟਰੈਫਿਕ ਇੱਕ ਤਰਫਾ ਚਲਾਇਆ ਜਾ ਰਿਹਾ ਸੀ। ਉਧਰ ਸਿਟੀ ਪੈਲਸ ਦੇ ਸਾਹਮਣੇ ਮੋਗਾ ਸਾਈਡ ਤੋਂ ਆ ਰਹੀ ਪੀਆਰਟੀਸੀ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਸਕੂਲ ਵੈਨ ਨਾਲ ਟਕਰਾ ਗਈ, ਜਿਸ ਕਾਰਨ ਵੈਨ ਚ ਸਵਾਰ ਕਈ ਵਿਦਿਆਰਥੀ ਜ਼ਖਮੀ ਹੋ ਗਏ ਵੈਣ ਦੇ ਡਰਾਇਵਰ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।

  ਰਾਹਗੀਰਾਂ ਨੇ ਜ਼ਖਮੀ ਬੱਚਿਆਂ ਅਤੇ ਡਰਾਈਵਰ ਨੂੰ ਆਪੋ-ਆਪਣੇ ਸਾਧਨਾਂ ਰਾਹੀਂ ਸਿਵਲ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਇਸ ਦੁਰਘਟਨਾ ਦੀ ਖਬਰ ਜਦੋਂ ਬੱਚਿਆਂ ਦੇ ਮਾਪਿਆਂ ਤੱਕ ਪਹੁੰਚੀ ਤਾਂ ਮੌਕੇ ਤੇ ਮਾਪੇ ਸਰਕਾਰੀ ਹਸਪਤਾਲ ਪਹੁੰਚ ਗਏ। ਮੌਕੇ ‘ਤੇ ਹਲਕਾ ਐਮ ਐਲ ਏ ਵੀ ਹਸਪਤਾਲ ਪੁੱਜੀ ਜਿਨ੍ਹਾਂ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਠੀਕ ਹੋਣ ਦਾ ਭਰੋਸਾ ਦਿੱਤਾ ਹੈ। ਇਸਦੇ ਨਾਲ ਹੀ ਡਾਕਟਰ ਨੇ ਵੀ ਕਿਹਾ ਹੈ ਕਿ ਸਕੂਲ ਦੇ ਜ਼ਿਆਦਾਤਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਇਕ ਦੋ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿਚ ਸਵਾਰ ਕੁਝ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਹਨ। ਇਕ ਮਹਿਲਾ ਦੀ ਬਾਂਹ ਟੁੱਟ ਗਈ ਹੈ ਕੁਝ ਲੋਕ ਆਪਣੇ ਆਪ ਹੀ ਨਿੱਜੀ ਹਸਪਤਾਲ ਚਲੇ ਗਏ ਹਨ ਪਰ ਸਾਡੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

Back to top button