
ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕੈਲੇਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਵਕੀਲ ਤੇ ਉਸ ਦੇ ਡਾਕਟਰ ਪੁੱਤਰ ਦੀ ਮੌਤ ਗਈ ਹੈ। ਉੱਥੇ ਹੀ ਵਕੀਲ ਦੀ ਪਤਨੀ ਦੇ ਗੰਭੀਰ ਸੱਟਾਂ ਲਗੀਆਂ ਹਨ । ਮ੍ਰਿਤਕਾਂ ਦੀ ਪਛਾਣ ਪਿਤਾ ਕੁਲਵਿੰਦਰ ਸਿੰਘ ਤੇ ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਹੈ । ਉਹ ਭੁਲੱਥ ਦੇ ਪਿੰਡ ਬੋਪਾਰਾਏ ਨਾਲ ਸਬੰਧਤ ਸਨ ।
