India Book of Record ‘ਚ ਨਾਂ ਦਰਜ ਕਰਾਉਣ ਵਾਲੀ ਧੀ ਦਾ ਸੁਫਨਾ ਪੰਜਾਬ ਦੇ CM ਬਣਨਾ, ਪੜ੍ਹੋ ਖਬਰ
The daughter who entered her name in the India Book of Records dreams of becoming the CM of Punjab, read the news

The daughter who entered her name in the India Book of Records dreams of becoming the CM of Punjab, read the news
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਨਿੱਜੀ ਕਾਲਜ ਵਿੱਚ ਬੈਚਲਰ ਆਫ ਆਰਟਸ ਦੇ ਦੂਸਰੇ ਸਾਲ ਦੀ ਵਿਦਿਆਰਥਣ ਗੁਰਸ਼ਰਨ ਕੌਰ ਪੰਜਾਬ ਦੇ ਧੀ ਨੇ ਆਪਣੀ ਮਿਹਨਤ ਸਕਦਾ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਂ ਦਰਜ ਕਰਵਾਉਣ ਲਈ ਗੁਰਸ਼ਰਨ ਕੌਰ ਵੱਲੋਂ ਡੇਢ ਮਿੰਟ ਵਿੱਚ ਸਵੈ ਰਚਿਤ ਅੱਠ ਕਵਿਤਾਵਾਂ ਲਿਖੀਆਂ ਹਨ। ਇਸ ਤੋਂ ਪਹਿਲਾਂ ਢਾਈ ਮਿੰਟ ਵਿੱਚ ਪੰਜ ਸਵੈ ਰਚਿਤ ਕਵਿਤਾਵਾਂ ਲਿਖਣ ਦਾ ਇੱਕ ਭਾਰਤੀ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ ਗਿਆ ਸੀ। ਪਿਤਾ ਦੇ ਦਿਹਾਂਤ ਤੋਂ ਬਾਅਦ ਦਾਦੀ, ਚਾਚਾ ਅਤੇ ਭੂਆ ਵੱਲੋਂ ਗੁਰਸ਼ਰਨ ਕੌਰ ਦੀ ਉਚੇਰੀ ਪੜ੍ਹਾਈ ਬਠਿੰਡਾ ਦੇ ਨਿੱਜੀ ਕਾਲਜ ਵਿੱਚ ਬੈਚਲਰ ਆਫ ਆਰਟਸ ਦਾਖਲ ਕਰਵਾਇਆ ਗਿਆ ਸੀ। ਗੁਰਸ਼ਰਨ ਕੌਰ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਦੀ ਵਸਨੀਕ ਹੈ।
”ਇੰਡੀਆ ਬੁੱਕ ਆਫ ਰਿਕਾਰਡ ਬਾਰੇ ਸਭ ਤੋਂ ਪਹਿਲਾਂ ਮੈਨੂੰ 2014 ਵਿੱਚ ਪਤਾ ਲੱਗਿਆ ਸੀ। ਉਸ ਸਮੇਂ ਮੈਂ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਫਿਰ ਮੈਂ ਇਸ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਜਿਨ੍ਹਾਂ ਨੇ ਇਸ ਇੰਡੀਆ ਬੁੱਕ ਆਫ ਰਿਕਾਰਡ ਬਾਰੇ ਦੱਸਿਆ ਸੀ ਉਹ ਮੇਰੇ ਇੰਗਲਿੰਸ਼ ਦੇ ਅਧਿਅਪਕ ਸਨ, ਜਿੰਨ੍ਹਾਂ ਦਾ ਨਾਮ ਰਾਜਵਿੰਦਰ ਕੌਰ ਸੀ। ਫਿਰ ਮੈਂ ਘਰ ਆਕੇ ਆਪਣੇ ਪਿਤਾ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਮੇਰੇ ਪਿਤਾ ਨੇ ਮੈਨੂੰ ਹੌਂਸਲਾ ਦਿੱਤਾ ਕਿ ਤੂੰ ਇਹ ਕਰ ਸਕਦੀ ਹੈ। ਫਿਰ ਮੈਂ ਹੌਲੀ-ਹੌਲੀ ਆਪਣੀ ਮਿਹਨਤ ਨੂੰ ਜਾਰੀ ਰੱਖਿਆ। ਪਹਿਲੀ ਕਵਿਤਾ ਸੋਧ ਸਹਿਤ ਮੈਂ 2021 ਵਿੱਚ ਲਿਖੀ। ਜਿਸਦੀ ਸੋਧ ਮੇਰੇ ਸਕੂਲ ਦੇ ਅਧਿਆਪਕ ਅਤੇ ਉੱਥੋ ਦੇ ਪ੍ਰਿੰਸੀਪਲ ਜਗਸੀਰ ਸਿੰਘ ਸੰਧੂ ਨੇ ਕੀਤੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਹੁਣ ਕਵਿਤਾ ਲਿਖ ਸਕਦੀ ਹਾਂ ਅਤੇ ਮੈਨੂੰ ਹੁਣ ਹੋਰ ਅੱਗੇ ਜਾਣਾ ਚਾਹੀਦਾ।” – ਗੁਰਸ਼ਰਨ ਕੌਰ

ਗੁਰਸ਼ਰਨ ਕੌਰ ਨੇ ਦੱਸਿਆ ਕਿ ਪਹਿਲਾਂ ਉਸ ਵੱਲੋਂ ਇੱਕ ਘੰਟੇ ਵਿੱਚ ਇਹ ਕਵਿਤਾਵਾਂ ਲਿਖੀਆਂ ਜਾਂਦੀਆਂ ਸਨ। ਹੌਲੀ-ਹੌਲੀ ਉਸ ਵੱਲੋਂ ਸਮਾਂ ਘੱਟ ਕੀਤਾ ਗਿਆ। ਇਸ ਸਾਲ ਇਹ ਡੇਢ ਮਿੰਟ ਵਿੱਚ ਅੱਠ ਕਵਿਤਾਵਾਂ ਸਵੈ ਰਚਿਤ ਲਿਖ ਕੇ ਉਸ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਉਸਨੇ ਕਿਹਾ ”ਇਹ ਮੇਰੇ ਪਿਤਾ ਦੀ ਹੀ ਦੇਣ ਹੈ। ਮੈਂ ਆਪਣੇ ਪਿਤਾ ਦੇ ਜ਼ਜਬਾਤਾਂ ਨੂੰ ਹੀ ਕਲਮਬੰਦ ਕਰਦੀ ਹਾਂ।”ਹੁਣ ਤੱਕ ਮੇਰੀਆਂ 2 ਕਿਤਾਬਾਂ ਪਬਲਿਸ਼ ਹੋ ਚੁੱਕੀਆਂ। ਸਭ ਤੋਂ ਪਹਿਲੀ ਕਿਤਾਬ ਸੀ ‘ਖਿਆਲਾਂ ਤੋਂ ਸ਼ਬਦਾਂ ਤੱਕ ਦਾ ਸਫ਼ਰ’ ਉਹ 2023 ਦੇ ਵਿੱਚ ਪਬਲਿਸ਼ ਹੋਈ ਹੈ। ਉਹ ਇੱਕ ਸਾਂਝਾ ਕਾਵਿ ਸੰਗ੍ਰਹਿ ਸੀ, ਜਿਸ ਵਿੱਚ ਮੇਰੀਆਂ ਅੱਧੀਆਂ ਕਵਿਤਾਵਾਂ ਹੀ ਪਬਲਿਸ਼ ਹੋਈਆਂ ਸੀ। 2025 ਜਾਨੀ ਇਸ ਸਾਲ ਮੈਂ ਇੱਕ ਖੁਦ ਬੁੱਕ ਲਿਖੀ ਹੈ ਜਿਸਦਾ ਨਾਂ ‘ਮੈਂ ਤੇ ਬੀਬੀ’ ਹੈ। ਇਸ ਵਿੱਚ ਮੈਂ ਆਪਣੀ ਦਾਦੀ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ। – ਗੁਰਸ਼ਰਨ ਕੌਰ

ਗੁਰਸ਼ਰਨ ਕੌਰ ਨੇ ਕਿਹਾ ਕਿ ਉਸਦੇ ਪਰਿਵਾਰ ਅਤੇ ਕਾਲਜ ਪ੍ਰਿੰਸੀਪਲ ਵੱਲੋਂ ਮਿਲੇ ਸਹਿਯੋਗ ਤੋਂ ਬਾਅਦ ਉਹ ਇਹ ਪ੍ਰਾਪਤੀ ਹਾਸਲ ਕਰ ਸਕੀ ਹੈ ਅਤੇ ਉਸਦਾ ਮੰਨਣਾ ਹੈ ਕਿ ਜੇਕਰ ਤੁਹਾਡੇ ਮਨ ਵਿੱਚ ਕਿਸੇ ਚੀਜ਼ ਨੂੰ ਪਾਉਣ ਦੀ ਲਾਲਸਾ ਹੈ ਤਾਂ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ ਤੁਸੀਂ ਉਸ ਮੰਜ਼ਿਲ ‘ਤੇ ਜ਼ਰੂਰ ਪਹੁੰਚੋਗੇ।
ਕਾਲਜ ਦੇ ਪ੍ਰਿੰਸੀਪਲ ਨੀਰੂ ਗਰਗ ਨੇ ਦੱਸਿਆ ਕਿ “ਪਹਿਲਾਂ ਤਾਂ ਉਹ ਗੁਰਸ਼ਰਨ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕਰਦੇ ਹਨ। ਜਿਨ੍ਹਾਂ ਵੱਲੋਂ ਇਸ ਦੀ ਐਡਮਿਸ਼ਨ ਤੋਂ ਪਹਿਲਾਂ ਪੂਰੇ ਪੰਜਾਬ ਵਿਚਲੇ ਕਾਲਜ ਦੇਖੇ ਗਏ ਸੀ ਅਤੇ ਸਾਡੇ ਕਾਲਜ ਜਲੰਧਰ ਵਿਖੇ ਗੁਰਸ਼ਰਨ ਕੌਰ ਦੀ ਐਡਮਿਸ਼ਨ ਕਰਵਾ ਦਿੱਤੀ ਸੀ। ਪਰ ਫਿਰ ਉਨ੍ਹਾਂ ਵੱਲੋਂ ਸਾਡੇ ਕਾਲਜ ਵਿੱਚ ਗੁਰਸ਼ਰਨ ਕੌਰ ਦਾ ਦਾਖਲਾ ਕਰਵਾਇਆ ਗਿਆ। ਪਿਛਲੇ ਦੋ ਸਾਲ ਤੋਂ ਹੋਸਟਲ ਵਿੱਚ ਰਹਿ ਕੇ ਗੁਰਸ਼ਰਨ ਕੌਰ ਵੱਲੋਂ ਬੈਚਲਰ ਆਫ ਆਰਟਸ ਦੀ ਪੜ੍ਹਾਈ ਕੀਤੀ ਜਾ ਰਹੀ ਹੈ।”ਗੁਰਸ਼ਰਨ ਕੌਰ ਵਿੱਚ ਇੱਕ ਵੱਖਰਾ ਦਾ ਗੁਣ ਹੈ। ਇਹ ਜੋ ਵੀ ਟੀਚਾ ਰੱਖ ਕੇ ਚੱਲਦੀ ਹੈ, ਉਸਨੂੰ ਹਰ ਹਾਲਤ ਵਿੱਚ ਪੂਰਾ ਕਰਦੀ ਹੈ। ਇਹ ਗੁਣ ਬਹੁਤ ਘੱਟ ਬੱਚਿਆਂ ਵਿੱਚ ਹੁੰਦਾ ਹੈ। ਇਸ ਦੇ ਇਸ ਗੁਣ ਤੋਂ ਪੂਰੇ ਕਾਲਜ ਦਾ ਸਟਾਫ ਪ੍ਰਭਾਵਿਤ ਹੈ। – ਨੀਰੂ ਗਰਗ, ਕਾਲਜ ਪ੍ਰਿੰਸੀਪਲ
ਕਾਲਜ ਦੇ ਪ੍ਰਿੰਸੀਪਲ ਨੀਰੂ ਗਰਗ ਨੇ ਦੱਸਿਆ ਕਿ ਗੁਰਸ਼ਰਨ ਕੌਰ ਨੂੰ ਕਾਲਜ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਪੜ੍ਹਾਈ ਲਈ ਉਪਲਬਧ ਕਰਾਈ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਸ਼ਰਨ ਕੌਰ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ। ਇਸ ਲਈ ਪੂਰੇ ਸਟਾਫ ਵੱਲੋਂ ਗੁਰਸ਼ਰਨ ਕੌਰ ਨੂੰ ਹਰ ਤਰ੍ਹਾਂ ਦੀ ਪੜ੍ਹਾਈ ਵਿੱਚ ਮਦਦ ਕੀਤੀ ਜਾ ਰਹੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਬੱਚੇ ਦੀ ਪ੍ਰਾਪਤੀ ਨਾਲ ਜਿੱਥੇ ਸਾਨੂੰ ਬਹੁਤ ਵੱਡਾ ਮਾਣ ਮਿਲਿਆ ਹੈ। ਉੱਥੇ ਹੀ ਗੁਰਸ਼ਰਨ ਕੌਰ ਉਨ੍ਹਾਂ ਦੇ ਕਾਲਜ ਦੀ ਪਹਿਲੀ ਵਿਦਿਆਰਥਣ ਹੈ। ਜਿਸ ਨੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ ਹੈ।
ਗੁਰਸ਼ਰਨ ਕੌਰ ਦੇ ਭੂਆ ਕੁਲਵੰਤ ਕੌਰ ਅਤੇ ਫੁੱਫੜ ਗੁਰਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਗੁਰਸ਼ਰਨ ਕੌਰ ਨੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਗੁਰਸ਼ਰਨ ਕੌਰ ਨੇ ਮੁੱਢਲੀ ਪੜ੍ਹਾਈ ਪਿੰਡ ਵਡਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਬਾਬਾ ਵੀਰ ਸਿੰਘ ਪਬਲਿਕ ਸਕੂਲ ਤੋਂ ਕੀਤੀ ਸੀ। ਉਚੇਰੀ ਸਿੱਖਿਆ ਲਈ ਉਨ੍ਹਾਂ ਵੱਲੋਂ ਪੂਰੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਜਾ ਕੇ ਗੁਰਸ਼ਰਨ ਕੌਰ ਦੀ ਪੜ੍ਹਾਈ ਲਈ ਸੁਖਾਵੇ ਮਾਹੌਲ ਦੀ ਜਾਂਚ ਕੀਤੀ ਗਈ ਸੀ। ਅਖੀਰ ਉਨ੍ਹਾਂ ਵੱਲੋਂ ਗੁਰਸ਼ਰਨ ਕੌਰ ਨੂੰ ਬਠਿੰਡਾ ਦੇਸ਼ ਨਿੱਜੀ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਗੁਰਸ਼ਰਨ ਕੌਰ ਗੁਰਸਿੱਖੀ ਬਾਣੇ ਵਿੱਚ ਰਹਿ ਕੇ ਆਪਣੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਇਹ ਨਾਮ ਦਰਜ ਕਰਾਇਆ ਗਿਆ ਹੈ।
