Punjab

ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨਾਲ ਵੱਡਾ ਹਾਦਸਾ, ਕਈ ਪੁਲਿਸ ਮੁਲਾਜ਼ਮ ਜ਼ਖਮੀ

Major accident with Sukhbir Singh Badal's convoy, several police personnel injured

Major accident with Sukhbir Singh Badal’s convoy, several police personnel injured

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਪੁਲਿਸ ਦੀ ਤੇਜ਼ ਰਫਤਾਰ ਬੱਸ ਨੇ 2 ਗੱਡੀਆਂ ਵਿਚ ਟੱਕਰ ਮਾਰੀ। 2 ਕਾਰਾਂ ਤੇ ਪਿੱਛੇ ਆ ਰਹੀ DSP ਇੰਦਰਜੀਤ ਸਿੰਘ ਦੀ ਥਾਰ ਬੱਸ ਵਿਚ ਜਾ ਵੱਜੀ।

ਹਾਦਸੇ ਵਿਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਏਅਰਬੈਗ ਤੱਕ ਖੁੱਲ੍ਹ ਗਏ ਤੇ ਹਾਦਸੇ ਵਿਚ ਅਕਾਲੀ ਆਗੂ ਰਾਜਾ ਲਦੇਹ ਵਾਲ-ਵਾਲ ਬਚੇ ਹਨ ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਹਾਦਸਾ ਉਸ ਸਮੇਂ ਹੋਇਆ ਜਦੋਂ ਸੁਖਬੀਰ ਬਾਦਲ ਰਾਹਤ ਸਮੱਗਰੀ ਵੰਡਣ ਲਈ ਪਹੁੰਚੇ ਸਨ।

 

ਘਟਨਾ ਵਿਛੋਹਾ ਪਿੰਡ ਵਿਚ ਹੋਈ। ਹਾਦਸੇ ਦੇ ਬਾਅਦ ਕਾਫਲਾ ਰੁਕ ਗਿਆ ਤੇ ਸਾਰੇ ਉਤਰ ਕੇ ਹਾਦਸਾਗ੍ਰਸਤ ਕਾਰਾਂ ਦੇ ਬੱਸ ਕੋਲ ਪਹੁੰਚੇ ਤੇ ਲੋਕਾਂ ਨੂੰ ਬਾਹਰ ਕੱਢਿਆ। ਸੜਕ ‘ਤੇ ਜਾਮ ਲੱਗ ਗਿਆ ਤੇ ਸੂਚਨਾ ਮਿਲਣ ‘ਤੇ ਲੋਕਲ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ

Back to top button