Punjab
ਪੰਜਾਬ ‘ਚ ਦਿਨ-ਦਿਹਾੜੇ ਸਰਪੰਚ ਦੇ ਪੁੱਤ ਨੂੰ ਗੋਲੀਆਂ ਮਾਰ ਕੇ ਭੁੰਨਿਆ
Sarpanch's son shot dead in broad daylight in Punjab

Sarpanch’s son shot dead in broad daylight in Punjab
ਬਰਨਾਲਾ ਜ਼ਿਲ੍ਹੇ ਅਧੀਨ ਪੈਂਦੇ ਹਲਕਾ ਭਦੌੜ ਦੇ ਪਿੰਡ ਸ਼ਹਿਣਾ ਵਿੱਚ ਦਿਨ-ਦਿਹਾੜੇ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤਰ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਖਵਿੰਦਰ ਸਿੰਘ ਕਲਕੱਤਾ ਦੀ ਸਿਰ ਅਤੇ ਲੱਤ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸ਼ਨੀਵਾਰ (ਅੱਜ) ਸ਼ਾਮ 4 ਵਜੇ ਦੇ ਕਰੀਬ ਵਾਪਰੀ ਜਦੋਂ ਸੁਖਵਿੰਦਰ ਸਿੰਘ ਪਿੰਡ ਦੀ ਇੱਕ ਦੁਕਾਨ ‘ਤੇ ਬੈਠਾ ਸੀ। ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
