Punjab

3 ਅਣਪਛਾਤੇ ਮੋਟਰਸਾਇਕਲ ਸਵਾਰਾਂ ਵਲੋਂ 3 ਮਹੀਨੇ ਦਾ ਬੱਚਾ ਅਗਵਾ, ਮੱਚਿਆ ਹੜ੍ਹਕਮ

ਲੁਧਿਆਣਾ ਦੁੱਗਰੀ ਇਲਾਕੇ ਦੇ ਵਿੱਚ ਓਦੋਂ ਮਾਹੌਲ ਸਹਿਮ ਗੇਆ ਜਦੋਂ ਇੱਕ 3 ਮਹੀਨੇ ਦੇ ਬੱਚੇ ਨੂੰ ਅਣਪਛਾਤੇ ਮੁਲਜ਼ਮ ਮੋਟਰਸਾਇਕਲ ਉੱਤੇ ਚੋਰੀ ਕਰਕੇ ਨਾਲ ਲੈ ਗਏ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਸਵੇਰੇ ਦੀ ਘਟਨਾ ਹੈ 3 ਮੁਲਜ਼ਮ ਮੋਟਰਸਾਇਕਲ ਤੇ ਆਏ ਸਨ ਤੇ ਘਰ ਵਿਚ ਪਏ ਬੱਚੇ ਨੂੰ ਚੋਰੀ ਕਰਕੇ ਲੈ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਲਾਕੇ ‘ਚ ਸਰਚ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

 

ਬੱਚੇ ਦੇ ਪਰਿਵਾਰ ਨੇ ਤੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ 3 ਮੁਲਜ਼ਮ ਆਏ ਸਨ, ਜਿਨ੍ਹਾਂ ਨੇ ਮੂੰਹ ਤੇ ਕੱਪੜਾ ਬੰਨ੍ਹਿਆ ਹੋਇਆ ਸੀ ਤੇ ਬੱਚੇ ਨੂੰ ਮੋਟਰਸਾਇਕਲ ਤੇ ਚੁੱਕ ਕੇ ਨਾਲ ਲੈ ਗਏ ਜਿਸ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਸਾਡੇ ਬੱਚੇ ਨੂੰ ਲੱਭ ਕੇ ਲਿਆਵੇ। ਉਧਰ ਮੌਕੇ ‘ਤੇ ਪਹੁੰਚੇ ਜੁਆਇੰਟ ਕਮਿਸ਼ਨਰ ਨਰਿੰਦਰ ਭਾਰਗਵ ਨੇ ਕਿਹਾ ਕਿ 3 ਮਹੀਨੇ ਦੇ ਬੱਚੇ ਨੂੰ ਨਾਲ ਲੈ ਕੇ ਗਏ ਹਨ।

Leave a Reply

Your email address will not be published.

Back to top button