JalandharPunjab

ਜਲੰਧਰ ‘ਚ 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਫਿਰ ਪਰਿਵਾਰ ਨੇ ਕਿਸਤੇ ਲਗਾਇਆ ਦੋਸ਼?

3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਫਿਰ ਪਰਿਵਾਰ ਨੇ ਕਿਸਤੇ ਲਗਾਇਆ ਦੋਸ਼?

 

3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਫਿਰ ਪਰਿਵਾਰ ਨੇ ਕਿਸਤੇ ਲਗਾਇਆ ਦੋਸ਼?

ਜਲੰਧਰ ਦੇ ਥਾਣਾ ਡਿਵਿਜ਼ਨ ਨੰਬਰ 7 ਦੇ ਅਧੀਨ ਆਉਂਦੇ ਵਾਰਡ ਨੰਬਰ 18 ਦੇ ਕੋਲੋਂ ਲੰਘ ਰਹੀ ਰੇਲਵੇ ਲਾਈਨ ਨੇੜੇ ਇੱਕ 20 ਸਾਲਾ ਨੌਜਵਾਨ ਦੀ ਲਾਸ਼ ਦਰਖ਼ਤ ਨਾਲ ਫੰਦੇ ਨਾਲ ਲਟਕਦੀ ਹੋਈ ਮਿਲੀ। ਨੌਜਵਾਨ ਦੀ ਪਛਾਣ ਰਾਹੁਲ ਵਜੋਂ ਹੋਈ ਹੈ ਜੋ ਕਿ ਆਪਣੇ ਪਰਿਵਾਰ ਸਮੇਤ…

June 7, 2025

 

ਜਲੰਧਰ ਦੇ ਥਾਣਾ ਡਿਵਿਜ਼ਨ ਨੰਬਰ 7 ਦੇ ਅਧੀਨ ਆਉਂਦੇ ਵਾਰਡ ਨੰਬਰ 18 ਦੇ ਕੋਲੋਂ ਲੰਘ ਰਹੀ ਰੇਲਵੇ ਲਾਈਨ ਨੇੜੇ ਇੱਕ 20 ਸਾਲਾ ਨੌਜਵਾਨ ਦੀ ਲਾਸ਼ ਦਰਖ਼ਤ ਨਾਲ ਫੰਦੇ ਨਾਲ ਲਟਕਦੀ ਹੋਈ ਮਿਲੀ। ਨੌਜਵਾਨ ਦੀ ਪਛਾਣ ਰਾਹੁਲ ਵਜੋਂ ਹੋਈ ਹੈ ਜੋ ਕਿ ਆਪਣੇ ਪਰਿਵਾਰ ਸਮੇਤ ਮਜਦੂਰੀ ਕਰਕੇ ਜਲੰਧਰ ‘ਚ ਜੀਵਨ ਵਤੀਤ ਕਰ ਰਿਹਾ ਸੀ…

 

ਜਦੋਂ ਰੇਲਵੇ ਲਾਈਨ ਕੋਲੋਂ ਲਟਕਦੀ ਲਾਸ਼ ਦੇਖੀ ਗਈ ਤਾਂ ਇਲਾਕਾ ਨਿਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜੇ ‘ਚ ਲੈ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।

 

ਅਭਿਸ਼ੇਕ ਸ਼ਰਮਾ ਦੇ ਜੀਜੇ ਨੇ ਕੁੱਟਿਆ ਸੀ ਇਹ ਮੁੰਡਾ, ਹੁਣ ਕੈਮਰੇ ਸਾਹਮਣੇ ਆ ਕੇ ਦੱਸੀ ਸੱਚਾਈ

 

ਮ੍ਰਿਤਕ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਰਾਹੁਲ ਨੂੰ ਇੱਕ ਲੜਕੀ ਵਲੋਂ ਲਗਾਤਾਰ ਫੋਨ ਆਉਂਦੇ ਸਨ ਅਤੇ ਜਦ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਉਸ ਲੜਕੀ ਦੇ ਪਰਿਵਾਰ ਨੂੰ ਦਿੱਤੀ ਤਾਂ ਉਲਟ ਉਹਨਾਂ ਦੇ ਪੁੱਤਰ ਨੂੰ ਧਮਕੀਆਂ ਮਿਲਣ ਲੱਗ ਪਈਆਂ। ਪਰਿਵਾਰ ਦਾ ਕਹਿਣਾ ਹੈ ਕਿ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਅਤੇ ਇਨ੍ਹਾਂ ਧਮਕੀਆਂ ਤੋਂ ਬਾਅਦ ਉਹ 3 ਦਿਨਾਂ ਤੋਂ ਲਾਪਤਾ ਸੀ। ਅੱਜ ਉਸਦੀ ਲਾਸ਼ ਰੇਲਵੇ ਲਾਈਨ ਕੋਲੋਂ ਮਿਲੀ

 

ਮੌਕੇ ‘ਤੇ ਮਾਡਲ ਟਾਊਨ ਏਸੀਪੀ ਰੂਪਦੀਪ ਕੌਰ ਅਤੇ ਥਾਣਾ ਨੰਬਰ 7 ਦੀ ਪੁਲਿਸ ਪਹੁੰਚੀ। ਏਸੀਪੀ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਲਾਸ਼ ਲਟਕਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।

 

 

Back to top button