
ਪੰਜਾਬ ਸਰਕਾਰ (Punjab Govt) ਨੇ ਤਿੰਨ ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਡੀਆਈਜੀ ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਆਈਪੀਐੱਸ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਦੀ ਜਗ੍ਹਾ ਲਗਾਇਆ ਹੈ। ਚਾਹਲ ਦੀ ਫਿਲਹਾਲ ਪੋਸਟਿੰਗ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਰਮਨਬੀਰ ਸਿੰਘ ਆਈਪੀਐੱਸ ਨੂੰ ਸਵਪਨ ਸ਼ਰਮਾ ਦੀ ਜਗ੍ਹਾ ਡੀਆਈਜੀ ਫਿਰੋਜ਼ਪੁਰ ਰੇਂਜ ਦਾ ਚਾਰਜ ਦਿੱਤਾ ਹੈ।