ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਆਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ 30 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰਕੇ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 07-10-2022 ਨੂੰ ਥਾਣਾ ਮਕਸੂਦਾਂ ਦੇ ਏਰੀਆ ਤੋਂ ਚੈਕਿੰਗ ਦੌਰਾਨ ਇੱਕ ਐਕਟਿਵਾ ਸਵਾਰ ਵਿਅਕਤੀ ਨਵੀਨ ਨਿਸ਼ਚਰ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰਬਰ 23-ਬੀ ਮਾਡਲ ਹਾਊਸ ਜਲੰਧਰ ਨੂੰ ਰੋਕ ਕੇ ਚੈਕ ਕੀਤਾ ਗਿਆ ਜਿਸ ਦੀ ਚੈਕਿੰਗ ਦੌਰਾਨ ਉਸ ਦੀ ਐਕਟਿਵਾ ਦੀ ਡਿੱਗੀ ਵਿੱਚੋਂ 30 ਲੱਖ ਰੁਪਏ ਨਗਦੀ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ। ਜਿਸ ਸਬੰਧੀ ਨਵੀਨ ਨਿਸ਼ਚਰ ਕੋਈ ਵੀ ਪੁਖਤਾ ਸਬੂਤ ਜਾਂ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਜਿਸ ਤੇ ਇਨਫੋਰਸਮੈਂਟ ਡਿਪਾਰਟਮੈਂਟ ਨਾਲ ਰਾਬਤਾ ਕਾਇਮ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।