
ਜਲੰਧਰ, ਐਚ ਐਸ ਚਾਵਲਾ।
ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵੱਲੋਂ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਗਈ । ਜਿਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਸੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੇ ਨਾਲ ਚੱਲ ਰਹੇ Corneall Blindness Back – Log Free Punjab ਦਾ 37 ਵਾਂ ਰਾਸ਼ਟਰੀ ਅੱਖਾਂ ਦਾ ਪੰਦਰਵਾੜਾ 8 ਸਿਤੰਬਰ ਤੱਕ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ( ਅੰਮ੍ਰਿਤ – ਕੁੰਡ ) ਸੱਚਖੰਡ ਸਾਹਿਬ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ ਹੈ । ਸਮੂਹ ਸਾਧ ਸੰਗਤ ਨੂੰ ਅਪੀਲ ਹੈ ਕਿ ਮਰਨ ਉਪਰੰਤ ਅਸੀਂ ਆਪਣੀਆਂ ਅੱਖਾਂ ਦਾਨ ਕਰੀਏ । ਇਸ ਕਾਰਜ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਫ਼ਰੀ ਅੱਖਾਂ ਦੇ ਚੈੱਕਅਪ , ਫਰੀ ਆਪ੍ਰੇਸ਼ਨ , ਫਰੀ ਲੈਂਜ ਲੋੜਵੰਦਾਂ ਦੀ ਸੇਵਾ ਲਗਾਤਰ ਕਰ ਰਿਹਾ ਹੈ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਸੰਗਤ ਨੂੰ ਜਾਗਰੂਕ ਕਰ ਰਿਹਾ ਹੈ । ਜਿਵੇਂ ਆਪ ਸਮੂਹ ਸਾਧ ਸੰਗਤ ਜੀ ਜਿਊਂਦੇ ਜੀ ਦਾਨ ਕਰਦੇ ਹੋ । ਕਿੰਨੀ ਵੱਡੀ ਤੁਹਾਡੀ ਪ੍ਰਾਪਤੀ ਹੋਵੇਗੀ ਜੇਕਰ ਤੁਸੀਂ ਮਰਨ ਉਪਰੰਤ ਵੀ ਅਖਾਂ ਦਾਨ ਕਰ ਦਿਉ ਤਾਂ ਤੁਸੀਂ ਸਹੀ ਮਾਇਨੇ ਵਿਚ ਬੇਗਮਪੁਰਾ ਦੇ ਵਾਸੀ ਕਹਿਲਾਓਗੇ । ਆਓ ਅੱਜੇ ਸਮਾਂ ਹੈ ਆਦਿ ਧਰਮ ਆਪਣਾ ਕੇ ਬੇਗਮਪੁਰੇ ਦੀ ਵਿਚਾਰਧਾਰਾ ਨੂੰ ਅੱਗੇ ਵਧਾਈਏ ਤਾਂ ਕਿ ਅਸੀਂ ਸਹੀ ਮਾਇਨੇ ਵਿਚ ਬੇਗਮਪੁਰਾ ਦੇ ਵਾਸੀ ਬਣ ਸਕੀਏ ।