JalandharPunjab

39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਇੰਡੀਅਨ ਆਇਲ, ਪੰਜਾਬ ਨੈਸ਼ਨਲ ਬੈਂਕ ਅਤੇ ਏਐਸਸੀ ਵਲੋਂ ਜਿੱਤਾਂ ਦਰਜ

ਜਲੰਧਰ , ਐਚ ਐਸ ਚਾਵਲਾ।

ਇੰਡੀਅਨ ਆਇਲ ਮੁੰਬਈ ਨੇ ਭਾਰਤੀ ਏਅਰ ਫੋਰਸ ਨੂੰ 7-0 ਦੇ ਫਰਕ ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕਰ ਲਏ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਟੂਰਨਾਮੈਂਟ ਦੇ ਤੀਜੇ ਦਿਨ ਤਿੰਨ ਮੈਚ ਖੇਡੇ ਗਏ। ਏਐਸਸੀ ਨੇ ਭਾਰਤੀ ਨੇਵੀ ਨੂੰ 3-1 ਨਾਲ, ਪੰਜਾਬ ਨੈਂਸ਼ਨਲ ਬੈਂਕ ਨੇ ਆਰਮੀ ਇਲੈਵਨ ਨੂੰ 2-0 ਨਾਲ ਮਾਤ ਦਿੱਤੀ।

ਦਿਨ ਦੇ ਆਖਰੀ ਮੈਚ ਵਿੱਚ ਪੂਲ ਏ ਵਿਚ ਇੰਡੀਅਨ ਆਇਲ ਨੇ ਇੰਡੀਅਨ ਏਅਰ ਫੋਰਸ ਦੇ ਖਿਲਾਫ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 8ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਉਲੰਪੀਅਨ ਵੀ ਆਰ ਰਘੂਨਾਥ ਨੇ ਪੈਨਲਟੀ ਕਾਰਨਰ ਨੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਖੇਡ ਦੇ 17ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਅਫਾਨ ਯੂਸਫ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। ਅੱਧੇ ਸਮੇਂ ਤੱਕ ਇੰਡੀਅਨ ਆਇਲ 2-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ ਖੇਡ ਦੇ 34ਵੇਂ ਮਿੰਟ ਵਿੱਚ ਤਲਵਿੰਦਰ ਸਿੰਘ ਅਤੇ 35ਵੇਂ ਮਿੰਟ ਵਿੱਚ ਅਰਮਾਨ ਕੁਰੈਸੀ ਨੇ ਲਗਾਤਾਰ ਗੋਲ ਕਰਕੇ ਸਕੋਰ 4-0 ਕਰ ਦਿੱਤਾ। ਖੇਡ ਦੇ 37ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਰੋਸ਼ਨ ਮਿੰਜ ਨੇ ਮੈਦਾਨੀ ਗੋਲ ਕਰਕੇ ਸਕੋਰ 5-0 ਕੀਤਾ।ਚੌਥੇ ਕਵਾਰਟਰ ਵਿੱਚ 48ਵੇਂ ਮਿੰਟ ਵਿੱਚ ਗੁਰਜਿੰਦਰ ਸਿੰਘ ਅਤੇ 49ਵੇਂ ਮਿੰਟ ਵਿੱਚ ਤਲਵਿੰਦਰ ਸਿੰਘ ਨੇ ਇੰਡੀਅਨ ਆਇਲ ਲਈ ਗੋਲ ਕਰਕੇ ਸਕੋਰ 7-0 ਕਰ ਦਿੱਤਾ।ਇਸ ਜਿੱਤ ਨਾਲ ਇੰਡੀਅਨ ਆਇਲ ਨੇ ਤਿੰਨ ਅੰਕ ਆਪਣੇ ਖਾਤੇ ਵਿਚ ਪਾ ਲਏ।  

ਦਿਨ ਦੇ ਪਹਿਲੇ ਮੈਚ ਵਿਚ ਏ.ਐਸ.ਸੀ, ਬੰਗਲੌਰ ਦੀ ਟੀਮ ਨੇ ਖੇਡ ਦੇ ਸ਼ੁਰੂ ਤੋਂ ਹੀ ਹਮਲਾਵਰ ਰੁੱਖ ਅਪਣਾਉਂਦੇ ਹੋਏ ਭਾਰਤੀ ਜਲ ਸੈਨਾ, ਮੁੰਬਈ ‘ਤੇ ਆਪਣਾ ਦਬਦਬਾ ਬਣਾ ਲਿਆ । ਏ.ਐਸ.ਸੀ. ਟੀਮ ਨੂੰ ਖੇਡ ਦੇ 10ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ, ਜਿਸ ‘ਤੇ ਰਵਨੀਤ ਸਿੰਘ ਨੇ ਮਿਲੇ ਰੀਬਾਉਂਡ ‘ਤੇ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ । ਖੇਡ ਦੇ ਦੋ ਮਿੰਟ ਬਾਅਦ ਏ.ਐਸ.ਸੀ. ਦੇ ਗੌਥਮ ਕੁਮਾਰ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 2-0 ਦੀ ਲੀਡ ਦਿਵਾਈ। ਦੂਜੇ ਕੁਆਰਟਰ ਵਿੱਚ ਇੰਡੀਅਨ ਨੇਵੀ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਪਹਿਲੇ ਕੁਆਰਟਰ ਦੇ ਖਤਮ ਹੋਣ ਤੋਂ ਕੁਝ ਸਕਿੰਟ ਪਹਿਲਾਂ ਆਸ਼ੀਸ਼ ਟੋਪਨੋ ਵੱਲੋਂ ਗੋਲ ਕਰਨ ਦੀ ਇਕ ਚੰਗੀ ਕੋਸ਼ਿਸ਼ ਨੂੰ ਗੋਲਕੀਪਰ ਨਵਦੀਪ ਸਿੰਘ ਨੇ ਬਹੁਤ ਫ਼ੁਰਤੀ ਨਾਲ ਗੋਲ ਬਚਾ ਲਿਆ। ਅੱਧੇ ਸਮਾਂ ਤਕ ਏ.ਐੱਸ.ਸੀ ਟੀਮ 2-0 ਨਾਲ ਅੱਗੇ ਹੈ । ਅੱਧੇ ਸਮੇਂ ਤੋਂ ਬਾਦ ਏ.ਐੱਸ.ਸੀ. ਟੀਮ ਨੇ ਆਪਣੇ ਹਮਲੇ ਬਰਕਰਾਰ ਰੱਖਦੇ ਹੋਏ ਖੇਡ ਦੇ 35ਵੇਂ ਮਿੰਟ ਵਿਚ ਮਿਲੇ ਪਨੈਲਟੀ ਕਾਰਨਰ ਨੂੰ ਕਪਤਾਨ ਗੁਰਪ੍ਰੀਤ ਸਿੰਘ ਫੱਟਾ ਖੜ੍ਹਕਾਕੇ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ । ਤਿੰਨ ਗੋਲਾਂ ਤੋਂ ਪਿੱਛੜਨ ਤੋਂ ਬਾਅਦ ਖੇੜਵਦੇ 37ਵੇਂ ਮਿੰਟ ਵਿਚ ਇੰਡੀਅਨ ਨੇਵੀ ਦੇ ਕੁਲਦੀਪ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਗੋਲਾਂ ਦਾ ਫ਼ਰਕ 1-3 ਕਰ ਦਿੱਤਾ ।

ਪੂਲ-ਬੀ ਦੇ ਮੈਚ ਵਿੱਚ ਜਿੱਥੇ ਜੋਬਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਆਰਮੀ ਇਲੈਵਨ ਦਿੱਲੀ ਨੇ ਬਹੁਤ ਆਤਮ ਵਿਸ਼ਵਾਸ ਨਾਲ ਖੇਡ ਦੀ ਸ਼ੁਰੂਆਤ ਕੀਤੀ ਉੱਥੇ ਨੌਜਵਾਨ ਅਤੇ ਉਤਸ਼ਾਹੀ ਖਿਡਾਰੀਆਂ ਨਾਲ ਭਰੀ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਨੇ ਡੱਟਕੇ ਮੁਕਾਬਲਾ ਕੀਤਾ । ਦੋਂਵੇਂ ਟੀਮਾਂ ਨੇ ਗੋਲ ਕਰਨ ਦੇ ਮੌਕੇ ਮਿਲੇ ਪਰ ਕਿਸੇ ਵੀ ਟੀਮ ਨੂੰ ਸਫਲਤਾ ਨਹੀਂ ਮਿਲੀ । ਅੱਧੇ ਸਮੇਂ ਤਕ ਦੋਵੇਂ ਟੀਮਾਂ ਬਿਨ੍ਹਾ ਕਿਸੇ ਗੋਲ ਕੀਤੇ ਬਰਬਰੀ ਉਪਰ ਖੇਡ ਰਹੀਆਂ ਸਨ । ਅੱਧੇ ਸਮੇਂ ਤੋਂ ਬਾਅਦ ਬੈਂਕਰਜ਼ ਨੇ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਉਨ੍ਹਾਂ ਦੇ ਗੁਰਸਿਮਰਨ ਸਿੰਘ ਨੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ। ਇੱਕ ਗੋਲ ਤੋਂ ਪਿੱਛੜਨ ਤੋਂ ਬਾਦ ਫੌਜ ਦੇ ਖਿਡਾਰੀਆਂ ਨੇ ਆਪਣੇ ਹਮਲੇ ਤੇਜ਼ ਕੀਤੇ ਅਤੇ ਲਗਾਤਾਰ 4 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਉਹ ਗੋਲ ਕਰਨ ਵਿੱਚ ਅਸਫਲ ਰਹੇ। ਅੱਧੇ ਸਮੇਂ ਤੱਕ ਬੈਂਕ ਟੀਮ 1-0 ਨਾਲ ਅੱਗੇ ਖੇਡ ਰਹੀ ਸੀ । ਅੱਧੇ ਸਮੇਂ ਤੋਂ ਬਾਅਦ ਬੈਂਕਰਜ਼ ਨੇ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਉਨ੍ਹਾਂ ਦੇ ਗੁਰਸਿਮਰਨ ਸਿੰਘ ਨੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ।  ਇੱਕ ਗੋਲ ਤੋਂ ਪਿੱਛੜਨ ਤੋਂ ਬਾਦ ਫੌਜ ਦੇ ਜਵਾਨਾਂ ਨੇ ਆਪਣੇ ਹਮਲੇ ਕੀਤੇ ਅਤੇ ਲਗਾਤਾਰ 4 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਗੋਲ ਕਰਨ ਵਿੱਚ ਅਸਫਲ ਰਹੇ।  ਖੇਡ ਦੇ 55ਵੇਂ ਮਿੰਟ ਵਿੱਚ ਬੈਂਕ ਦੇ ਅੰਕੁਸ਼ ਨੇ ਸੈਂਟਰ ਲਾਈਨ ਤੋਂ ਗੇਂਦ ਪ੍ਰਾਪਤ ਕੀਤੀ ਅਤੇ ਤਿੰਨ ਆਰਮੀ ਡਿਫੈਂਡਰਾਂ ਨੂੰ ਚਕਮਾ ਦਿੰਦੇ ਹੋਏ ਟੂਰਨਾਮੈਂਟ ਦਾ ਸ਼ਾਨਦਾਰ ਗੋਲ ਕੀਤਾ (2-0)

ਅੱਜ ਦੇ ਮੈਚਾਂ ਵਿੱਚ ਇੰਦਰਜੀਤ ਕੌਰ ਮਾਨ ਵਿਧਾਇਕ ਨਕੋਦਰ ਅਤੇ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ,ਕਰਨਲ ਬਲਬੀਰ ਸਿੰਘ ਓਲੰਪੀਅਨ, ਭੂਸ਼ਨ ਸ਼ਰਮਾ, ਸਰਕਲ ਹੈੱਡ, ਗੁਰਚਰਨ ਸਿੰਘ, ਡਿਪਟੀ ਸਰਕਲ ਹੈਡ, ਪੰਜਾਬ ਨੈਸ਼ਨਲ ਬੈਂਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੁਰਿੰਦਰ ਸਿੰਘ ਭਾਪਾ, ਰਮਣੀਕ ਸਿੰਘ ਰੰਧਾਵਾ, ਲਖਵਿੰਦਰ ਪਾਲ ਸਿੰਘ ਖਹਿਰਾ, ਰਣਬੀਰ ਸਿੰਘ ਟੁੱਟ, ਤਰਲੋਕ ਸਿੰਘ ਭੁੱਲਰ, ਗੁਰਵਿੰਦਰ ਸਿੰਘ ਗੁੱਲੂ ਆਦਿ ਹਾਜ਼ਰ ਸਨ।

30 ਅਕਤੂਬਰ ਦੇ ਮੈਚ

ਪੰਜਾਬ ਐਂਡ ਸਿੰਧ ਬੈਂਕ ਬਨਾਮ ਪੰਜਾਬ ਨੈਸ਼ਨਲ ਬੈਂਕ     4-00 ਵਜੇ

ਪੰਜਾਬ ਪੁਲਿਸ ਬਨਾਮ ਭਾਰਤੀ ਰੇਲਵੇ – 5-45 ਵਜੇ

Related Articles

Leave a Reply

Your email address will not be published.

Back to top button