JalandharPunjab

4 ਮੋਬਾਇਲ ਅਤੇ ਇੱਕ ਐਕਟਿਵਾ ਸਮੇਤ 2 ਸਨੈਚਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

Dr. S. Boopathi (IPS) ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਬਲਵਿੰਦਰ ਸਿੰਘ (PPS)-ADCP-1 ਅਤੇ ਸ਼੍ਰੀ ਨਿਰਮਲ ਸਿੰਘ (PPS)- ACP Central ਵਲੋਂ ਸਮੇਂ ਸਮੇਂ ਸਿਰ ਮਿਲ ਰਹੀਆ ਹਦਾਇਤਾ ਅਨੁਸਾਰ ਜੋ ਮਾੜੇ ਅਨਸਰ ਖੋਹਬਾਜੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵਲੋ ਚਲਾਈ ਹੋਈ ਮੁਹਿਮ ਤਹਿਤ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 2 ਜਲੰਧਰ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।

ਜੋ ਮਿਤੀ 18.01.2023 ਨੂੰ ਕੱਤ ਕ੍ਰੀਬ 7.50 PM ਮੁੰਹਮਦ ਆਸਿਮ ਪੁੱਤਰ ਇਸਰਾਇਲ ਵਾਸੀ ਸੰਗਤ ਸਿੰਘ ਨਗਰ ਜਲੰਧਰ ਨੇ ਬਿਆਨ ਦਰਜ ਕਰਾਇਆ ਕਿ ਉਹ ਨਹਿਰ ਪੁਲੀ ਕਪੂਰਥਲਾ ਰੋਡ ਤੋਂ ਘਰ ਵਾਸਤੇ ਸਬਜੀ ਲੈ ਕੇ ਆ ਰਿਹਾ ਸੀ ਤਾ ਜਦੋਂ ਉਹ ਸਰਸਵਤੀ ਵਿਹਾਰ ਦੇ ਗੇਟ ਅੰਦਰ ਪੈਦਲ ਜਾ ਰਿਹਾ ਸੀ ਤਾ ਪਿਛਿਉ ਦੀ 2 ਐਕਟਿਵਾ ਸਵਾਰ ਨੌਜਵਾਨਾ ਨੇ ਉਸ ਦਾ ਮੋਬਾਇਲ ਖੋਹ ਲਿਆ ਜਿਸ ਤੇ ਦੋਸ਼ੀਆ ਕਿਲਾਫ ਮੁਕੱਦਮਾ ਨੂੰ 06 ਮਿਤੀ 18.01.2023 ਅ/ਧ 379 ਬੀ,34 ਭ:ਦ ਥਾਣਾ ਡਵੀਜ਼ਨ ਨੰ 2 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਦੌਰਾਨੇ ਤਫਤੀਸ਼ ਮੁਕੱਦਮਾ ਵਿੱਚ ਅਰੋਪੀ ਮਨਜੀਤ ਕੁਮਾਰ ਪੁੱਤਰ ਬਲਦੇਵ ਰਾਜ ਅਤੇ ਅਰਵਿੰਦ ਉਰਫ ਗੋਲੂ ਪੁੱਤਰ ਤਰਸੇਮ ਲਾਲ ਵਾਸੀਆਨ ਨੂਰਪੁਰ ਕਲੋਨੀ ਪਠਾਨਕੋਟ ਬਾਈਪਾਸ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 4 ਮੋਬਾਇਲ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ ਹੈ ਜੋ ਅਰੋਪੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Leave a Reply

Your email address will not be published.

Back to top button