




ਤਰਨਤਾਰਨ ‘ਚ ਵੱਡੀ ਵਾਰਦਾਤ ਹੋਈ ਹੈ। ਜਿਥੇ ਇਕ ਸੈਕਟਰੀ ਮਾਲਕ ਨਿਵਾਸੀ ਫੋਕਲ ਪੁਆਇੰਟ ਬੱਸ ਸਟੈਂਡ ਤਰਨਤਰਨ ਨੂੰ ਬੀਤੀ ਰਾਤ 50 ਲੱਖ ਰੁਪਏ ਦੀ ਫਿਰੌਤੀ ਦੇਣ ਸਬੰਧੀ ਫੋਨ ਕਾਲ ਆਈ ਸੀ। ਜਿਸ ਤੋਂ ਬਾਅਦ ਅੱਜ ਸਵੇਰੇ 6 ਵਜੇ ਜਦੋਂ ਉਹ ਆਪਣੀ ਇਨਵਰਟਰ ਬੈਟਰੀਆਂ ਦੀ ਫੈਕਟਰੀ ਦੇ ਸਾਹਮਣੇ ਘਰ ‘ਚ ਮੌਜੂਦ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਆਂ ਗੇਟ ‘ਤੇ ਚਲਾ ਦਿੱਤੀਆਂ ਗਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।