India

58 ਸਾਲ ਬਾਅਦ ਮੱਝਾਂ ਚੋਰੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ !

After 58 years, the accused of stealing buffaloes was arrested!

ਕਰਨਾਟਕ ਪੁਲੀਸ ਨੇ 58 ਸਾਲ ਬਾਅਦ ਮੱਝਾਂ ਚੋਰੀ ਦੇ ਮਾਮਲੇ ‘ਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਹ ਮਾਮਲਾ 1965 ਵਿੱਚ ਦਰਜ ਕੀਤਾ ਗਿਆ ਸੀ। ਮੁਲਜ਼ਮ ਦੀ ਪਛਾਣ ਗਣਪਤੀ ਵਿਟਲ ਵਾਗੋਰੇ ਵਜੋਂ ਹੋਈ ਹੈ, ਜਦੋਂ ਕੇਸ ਦਰਜ ਕੀਤਾ ਗਿਆ ਤਾਂ ਉਹ 20 ਸਾਲ ਦਾ ਸੀ। ਇਸ ਕੇਸ ਦੇ ਇੱਕ ਹੋਰ ਮੁਲਜ਼ਮ ਕਿਸ਼ਨ ਚੰਦਰ ਦੀ 11 ਅਪਰੈਲ 2006 ਨੂੰ ਮੌਤ ਹੋ ਗਈ ਸੀ ਅਤੇ ਉਸ ਖ਼ਿਲਾਫ਼ ਕੇਸ ਬੰਦ ਕਰ ਦਿੱਤਾ ਗਿਆ ਸੀ। ਮਹਿਕਰ ਦੇ ਵਸਨੀਕ ਮੁਰਲੀਧਰਰਾਓ ਮਾਨਿਕਰਾਓ ਕੁਲਕਰਨੀ ਨੇ 25 ਅਪਰੈਲ 1965 ਨੂੰ ਪੁਲੀਸ ਕੋਲ ਦੋ ਮੱਝਾਂ ਅਤੇ ਇੱਕ ਕੱਟਾ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

Back to top button