ਜਲੰਧਰ, ਐਚ ਐਸ ਚਾਵਲਾ।
69ਵੀਂ ਇੰਟਰ ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਅੱਜ ਕਟੋਚ ਸਟੇਡੀਅਮ, ਜਲੰਧਰ ਛਾਉਣੀ ਵਿਖੇ ਹੋਏ ਉਦਘਾਟਨੀ ਸਮਾਰੋਹ ਨਾਲ ਹੋਈ। ਉਦਘਾਟਨੀ ਸਮਾਰੋਹ ਦੌਰਾਨ ਟੀਮਾਂ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਬਾਅਦ ਸਹੁੰ ਚੁੱਕ ਸਮਾਗਮ ਕੀਤਾ ਗਿਆ। 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਜਲ ਸੈਨਾ ਟੀਮ ਦੇ ਪੈਟੀ ਅਫਸਰ ਜੁਗਰਾਜ ਦੁਆਰਾ ਸਹੁੰ ਚੁਕਾਈ ਗਈ।
ਇਸ ਮੌਕੇ ਤੇ ਬੋਲਦਿਆਂ ਮੇਜਰ ਜਨਰਲ ਵਿਕਾਸ ਸੈਣੀ, ਚੀਫ਼ ਆਫ਼ ਸਟਾਫ਼, ਹੈੱਡਕੁਆਰਟਰ ਵਜਰਾ ਕੋਰ ਨੇ ਖਿਡਾਰੀਆਂ ਨੂੰ ਆਪਣੀ ਮਿਸਾਲੀ ਹਾਕੀ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਖੇਡਾਂ ਦੀਆਂ ਉੱਚ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰੇਰਿਤ ਕੀਤਾ।