ਜਲੰਧਰ, ਐਚ ਐਸ ਚਾਵਲਾ।
SSP ਜਲੰਧਰ ਦਿਹਾਤੀ ਸ਼੍ਰੀ ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ SP ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਸ਼੍ਰੀ ਸਰਬਜੀਤ ਸਿੰਘ ਬਾਹੀਆ ਅਤੇ DSP ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਸ਼੍ਰੀ ਜਸਵਿੰਦਰ ਸਿੰਘ ਚਾਹਲ ਦੀ ਰਹਿਨੁਮਾਈ ਹੇਠ SI ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਨੇ ਇੱਕ ਨਸ਼ਾ ਤਸਕਰ ਔਰਤ ਨੂੰ 700 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ SP ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਸ਼੍ਰੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੇ ASI ਭੁਪਿੰਦਰ ਸਿੰਘ ਦੀ ਸਪੈਸ਼ਲ ਪੁਲਿਸ ਪਾਰਟੀ ਬਾਸਿਲਸਿਲਾ ਗਸ਼ਤ ਬਾ-ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬਾ ਸਵਾਰੀ ਸਰਕਾਰੀ ਗੱਡੀ ਜੀ.ਟੀ ਰੋਡ ਤੋ ਮੁੱਹਲਾ ਪੰਜਾਬੀ ਬਾਗ ਜਾ ਰਹੇ ਸੀ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਮੁਹੱਲਾ ਪੰਜਾਬੀ ਬਾਗ ਦੇ ਗੁਰੂਦਵਾਰਾ ਸਿੰਘ ਸਭਾ ਦੀ ਬੈਕ ਸਾਇਡ ਵਾਲੀ ਗਲੀ ਵਿੱਚ ਪੁੱਜੀ ਤਾਂ ਅੱਗੋਂ ਆ ਰਹੀ ਇੱਕ ਔਰਤ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਨਾਮ ਪਤਾ ਪੁਛਿਆ, ਜਿਸਨੇ ਆਪਣਾ ਨਾਮ ਨੀਸ਼ਾ ਪਤਨੀ ਲੇਟ ਪ੍ਰਦੀਪ ਚੌਧਰੀ ਵਾਸੀ ਮਕਾਨ ਨੰਬਰ 144 ਗਲੀ ਨੰਬਰ 1 ਮੁਹੱਲਾ ਅਸ਼ੋਕ ਵਿਹਾਰ ਨੇੜੇ ਵੇਰਕਾ ਮਿਲਕ ਪਲਾਂਟ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੱਸਿਆ।
ਜਿਸ ਦੇ ਸੱਜੇ ਹੱਥ ਵਿੱਚ ਫੜੇ ਡੋਲੂ ਸਟੀਲ ਦੀ ਤਲਾਸ਼ੀ ਹਸਬਜਾਬਤਾ ਅਨੁਸਾਰ ਅਮਲ ਵਿੱਚ ਲਿਆਉਣ ਤੇ ਡੋਲੂ ਵਿੱਚੋਂ ਇੱਕ ਮੋਮੀ ਲਿਫਾਫੇ ਵਿੱਚ ਅਫੀਮ ਬ੍ਰਾਮਦ ਹੋਈ , ਜਿਸ ਦਾ ਵਜਨ ਕਰਨ ਤੇ 700 ਗ੍ਰਾਮ ਹੋਈ । ਜਿਸ ਤੇ ਦੋਸ਼ਣ ਦੇ ਖਿਲਾਫ ਮੁਕੱਦਮਾ ਨੰਬਰ 120 ਮਿਤੀ 18.09.2022 ਅ / ਧ 18 61-85 NDPS Act ਥਾਣਾ ਮਕਸੂਦਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ SP ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਸ਼੍ਰੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ਣ ਨੀਸ਼ਾ ਪਤਨੀ ਲੇਟ ਪ੍ਰਦੀਪ ਚੋਧਰੀ ਨੇ ਇੱਕ ਖਾਸ ਕਿਸਮ ਦਾ ਡੋਲੂ ਤਿਆਰ ਕੀਤਾ ਸੀ । ਜੋ ਬਾਹਰੋਂ ਦੁਧ ਪਾਉਣ ਵਾਲਾ ਲੱਗਦਾ ਸੀ ਤੇ ਪੁਲਿਸ ਨੂੰ ਚਕਮਾ ਦੇਣ ਲਈ ਉਹ ਡੋਲੂ ਅੰਦਰ ਦੇਸੀ ਘੀ ਰੱਖਦੀ ਸੀ ਤੇ ਹੇਠਾਂ ਬਣੇ ਵਿਸ਼ੇਸ਼ ਖਾਨੇ ਵਿੱਚ ਮੋਮੀ ਲਿਫਾਫੇ ਵਿੱਚ ਲਪੇਟੀ 700 ਗ੍ਰਾਮ ਅਫੀਮ ਬ੍ਰਾਮਦ ਹੋਈ ਹੈ । ਇਸ ਦੇ ਖਿਲਾਫ ਪਹਿਲਾਂ ਵੀ ਵੱਖ – ਵੱਖ ਧਾਰਾਵਾਂ ਹੇਠ 7 ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਰਜਿਸਟਰ ਹਨ।
ਦੋਸ਼ਣ ਨੀਸ਼ਾ ਬਾਰ – ਬਾਰ ਜੁਰਮ ਕਰਨ ਦੀ ਆਦੀ ਹੈ ਇਸ ਤੇ ਵਾਧਾ ਜੁਰਮ 31 NDPS Act ਦਾ ਕੀਤਾ ਗਿਆ ਹੈ। ਜਿਸ ਦੀ ਚੱਲ – ਅਚੱਲ ਜਾਇਦਾਦ ਦਾ ਵੇਰਵਾ ਕੱਢਿਆ ਜਾ ਰਿਹਾ ਹੈ ਕਿ ਇਸ ਵੱਲੋਂ ਨਸ਼ਾ ਵੇਚ ਕੇ ਕਿੰਨੀ ਜਾਇਦਾਦ ਬਣਾਈ ਗਈ ਹੈ ਅਤੇ ਇਸ ਦੇ ਬੈਂਕ ਖਾਤਿਆਂ ਦੀ ਵੀ ਡਿਟੇਲ ਚੈਕ ਕੀਤੀ ਜਾ ਰਹੀ ਹੈ। ਦੋਸ਼ਣ ਨੀਸ਼ਾ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਵੀ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਅਫੀਮ ਕਿਸ ਪਾਸੋਂ ਖਰੀਦ ਕਰਦੀ ਸੀ , ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦੀ ਹੈ ਅਤੇ ਇਸ ਦੇ ਬੈਕਵਡ-ਫਾਰਵਡ ਲਿੰਕ ਬਾਰੇ ਵੀ ਜਾਨਣਾ ਜਰੂਰੀ ਹੈ।