
ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ , IPS , ਕਮਿਸ਼ਨਰ ਪੁਲਿਸ , ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PS , DCP – Inv ਅਤੇ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ , ਪੀ.ਪੀ.ਐਸ. , ADCP – Inv ਦੀ ਨਿਗਰਾਨੀ ਹੇਠ ਸ੍ਰੀ ਪਰਮਜੀਤ ਸਿੰਘ , IPS ACP – Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ 700 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 06-09-2022 ਨੂੰ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਬ੍ਰਾਏ ਨਾਕਾ ਬੰਦੀ ਲਿੰਕ ਰੋਡ ਟਰਾਂਸਪੋਰਟ ਨਗਰ ਰੋਡ ਨੇੜੇ ਬੱਲੇ – ਬੱਲੇ ਫਾਰਮ ਜਲੰਧਰ ਮੌਜੂਦ ਸੀ ਕਿ , ਦੋਰਾਨੇ ਚੈਕਿੰਗ ਟਰਾਂਸਪੋਰਟ ਨਗਰ ਸਾਇਡ ਤੋਂ ਇੱਕ ਐਕਟੀਵਾ ਨੰਬਰੀ PB – 02 – EC – 9570 ਰੰਗ ਸ਼੍ਰੇਅ ਪਰ ਸਵਾਰ ਦੋ ਮੋਨੇ ਲੜਕੇ ਆਉਂਦੇ ਦਿਖਾਈ ਦਿੱਤੇ। ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਵੇਖ ਕੇ ਯਕਦਮ ਘਬਰਾ ਕੇ ਆਪਣੀ ਐਕਟੀਵਾ ਪਿੱਛੇ ਨੂੰ ਮੋੜ ਕੇ ਭਜਾਉਣ ਲੱਗੇ, ਜਿੰਨਾ ਨੂੰ SI ਅਸ਼ੋਕ ਕੁਮਾਰ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛੇ ਜੋ ਐਕਟੀਵਾ ਚਾਲਕ ਨੇ ਆਪਣਾ ਨਾਮ ਲਵਜੀਤ ਸਿੰਘ ਉਰਫ ਲੱਡੂ ਪੁੱਤਰ ਲਾਟੀ ਵਾਸੀ ਮੁਹੱਲਾ ਮਾਨਾਵਾਲਾ ਖੂਹ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਅਤੇ ਐਕਟੀਵਾ ਦੀ ਸੀਟ ਦੇ ਪਿਛਲੇ ਪਾਸੇ ਬੈਠ ਦੂਸਰੇ ਨੌਜਵਾਨ ਨੇ ਆਪਣਾ ਨਾਮ ਵਿਸ਼ਵਾਸ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਮਕਾਨ ਨੰਬਰ 2235 ਮੁਹੱਲਾ ਜੱਜ ਨਗਰ ਨੇੜੇ ਜੋੜਾ ਫਾਟਕ ਜਿਲਾ ਅੰਮ੍ਰਿਤਸਰ ਦੱਸੇ।
ਜਿਹਨਾਂ ਪਾਸੋਂ ਸ਼੍ਰੀ ਅਮਿਤ ਸਰੂਪ ਡੋਗਰਾ , PPS ACP – NDPS ਕਮਿਸ਼ਨਰੇਟ ਜਲੰਧਰ ਜੀ ਦੀ ਹਾਜਰੀ ਵਿੱਚ ਲਵਜੀਤ ਸਿੰਘ ਉਰਫ ਲੱਡੂ ਦੇ ਕਬਜਾ ਵਿਚ 400 ਗ੍ਰਾਮ ਹੈਰੋਇਨ ਅਤੇ ਵਿਸ਼ਵਾਸ ਕੁਮਾਰ ਦੀ ਤਲਾਸ਼ੀ ਦੌਰਾਨ ਉਸ ਦੇ ਕਬਜਾ ਵਿਚੋਂ 300 ਗ੍ਰਾਮ ਹੈਰੋਇਨ ਕੁੱਲ 700 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ । ਜਿਸਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 8 ਜਲੰਧਰ ਵਿਖੇ ਮੁਕੱਦਮਾ ਨੰਬਰ 225 ਮਿਤੀ 06-09-2022 ਅਧ : 21-61-85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ।
ਦੋਸ਼ੀਆਨ ਨੂੰ ਅੱਜ ਮਿਤੀ 07-09-2022 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਨਾਂ ਦੇ ਫਾਰਵੰਡ / ਬੈਕਵਰਡ ਲਿੰਕੋਜ਼ ਚੈਕ ਕਰਕੇ ਇਨ੍ਹਾਂ ਦੇ ਸਾਥੀ ਸਮਗਲਰਾਂ ਨੂੰ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ।