PoliticsJalandharPunjabVideo

ਪੰਜਾਬ ‘ਚ ਪ੍ਰਾਈਵੇਟ ਬੱਸ ਹੜਤਾਲ ਨੂੰ ਮਿਲਿਆ ਭਰਭੂਰ ਹੁੰਗਾਰਾ,ਸਾਰੇ ਬੱਸ ਅੱਡੇ ਕੀਤੇ ਬੰਦ, ਹੁਣ 14 ਅਗਸਤ ਨੂੰ ਬੱਸ ਨੂੰ ਅੱਗ ਲਗਾ ਕੇ ਕਰਣਗੇ ਰੋਸ ਪ੍ਰਦਰਸ਼ਨ,ਦੇਖੋ ਵੀਡੀਓ

ਹੁਣ 14 ਅਗਸਤ ਨੂੰ ਬੱਸ ਨੂੰ ਅੱਗ ਲਗਾ ਕੇ ਕਰਣਗੇ ਰੋਸ ਪ੍ਰਦਰਸ਼ਨ,ਕਿਸਾਨ ਨੇਤਾਵਾਂ ਵਲੋਂ ਭਰਭੂਰ ਸਮਰਥਨ ਦਾ ਐਲਾਨ 

ਜਲੰਧਰ / ਐਸ ਐਸ ਚਾਹਲ

ਪੰਜਾਬ ਸਰਕਾਰ ਨੂੰ ਲੱਖਾਂ- ਕਰੋੜਾ ਰੁਪਏ ਟੈਕਸ ਦੇਣ ਵਾਲੇ ਸਰਕਾਰ ਦੇ ਕਮਾਉ ਪੁੱਤ ਵਜੋਂ ਸਮਝੇ ਜਾਂਦੇ ਪ੍ਰਾਇਵੇਟ ਬੱਸ ਟ੍ਰਾਂਸਪੋਟਰ ਆਪ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਹੁਣ ਲੱਖਾਂ ਤੋਂ ਕੱਖਾਂ ਦੇ ਬਣ ਕੇ ਰਹਿ ਗਏ ਹਨ.ਜਿਸ ਕਾਰਨ ਹੁਣ ਉਨ੍ਹਾਂ ਨੂੰ ਆਪਣੇ ਪਾਪੀ ਪੇਟ ਦੀ ਖ਼ਾਤਰ ਪੰਜਾਬ ਭਰ ‘ਚ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਪੰਜਾਬ ਪ੍ਰਾਈਵੇਟ ਟਰਾਂਸਪੋਰਟਰਜ਼ ਐਸੋਸੀਏਸ਼ਨ ਦੇ ਸਦੇ ਤੇ ਜਲੰਧਰ ਚ ਪ੍ਰਾਇਵੇਟ ਬੱਸ ਟ੍ਰਾਂਸਪੋਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵਲੋਂ ਸਾਰਾ ਬੱਸ ਸਟੈਂਡ ਬੰਦ ਕਰਕੇ ਬੱਸਾਂ ਦਾ ਮੁਕੰਮਲ ਚੱਕਾ ਜਾਮ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਰੇਵਾਜੀ ਕੀਤੀ ਗਈ ਆਓ ਤੁਸੀਂ ਆਪ ਹੀ ਸੁਨ ਲਵੋ ਕੀ ਕਹਿਣਾ ਹੈ ਇਨ੍ਹਾਂ ਪ੍ਰਾਇਵੇਟ ਬੱਸ ਟ੍ਰਾਂਸਪੋਟਰਾਂ ਦਾ।

ਪੰਜਾਬ ਭਰ ‘ਚ ਪ੍ਰਾਈਵੇਟ ਬੱਸਾਂ ਬੰਦ ਰੱਖੀਆਂ ਗਈਆਂ ਸਨ, ਜਦਕਿ 14 ਅਗਸਤ ਤੱਕ ਸਾਰੇ ਬੱਸ ਅਪਰੇਟਰ ਬੱਸਾਂ ‘ਤੇ ਕਾਲੀਆਂ ਝੰਡੀਆਂ ਲਗਾ ਕੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। 14 ਅਗਸਤ ਨੂੰ ਵੀ ਬੱਸ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਾਈਵੇਟ ਬੱਸ ਅਪਰੇਟਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਨੇ 2021 ਦੇ ਆਖਰੀ 4 ਮਹੀਨਿਆਂ ਦਾ ਟੈਕਸ ਮੁਆਫ ਕਰਨ ਦੀ ਗੱਲ ਕਹੀ ਸੀ ਪਰ ਅਜੇ ਤੱਕ ਇਹ ਟੈਕਸ ਮੁਆਫ ਨਹੀਂ ਕੀਤਾ ਗਿਆ। ਹੁਣ ਉਹ ਟੈਕਸ ਮੁਆਫ ਕਰਨ ਦੀ ਮੰਗ ‘ਤੇ ਅੜੇ ਹੋਏ ਹਨ। ਪੰਜਾਬ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਬੰਦ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਦੇਖੋ ਵੀਡੀਓ 

ਕਿਸਾਨ ਨੇਤਾਵਾਂ ਵਲੋਂ ਭਰਭੂਰ ਸਮਰਥਨ ਦਾ ਐਲਾਨ

ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਾ ਕਿਰਾਇਆ ਲਓ, ਸ਼ਨੀਵਾਰ ਅਤੇ ਐਤਵਾਰ ਨੂੰ ਔਰਤਾਂ ਮੁਫਤ ਯਾਤਰਾ ਕਰਦੀਆਂ ਹਨ। ਜਿਵੇਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਪੈਸੇ ਮਿਲਦੇ ਹਨ, ਉਸੇ ਤਰ੍ਹਾਂ ਪ੍ਰਾਈਵੇਟ ਅਪਰੇਟਰਾਂ ਨੂੰ ਵੀ ਪੈਸੇ ਮਿਲਦੇ ਹਨ। ਅਪਰੇਟਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 16-17 ਅਗਸਤ ਨੂੰ ਪੰਜਾਬ ਸਰਕਾਰ ਖਿਲਾਫ ਵੱਡਾ ਫੈਸਲਾ ਲਿਆ ਜਾਵੇਗਾ।

ਆਪਰੇਟਰ ਵੀ ਪੰਜਾਬ ਵਿੱਚ ਮੌਜੂਦਾ ਬੱਸ ਕਿਰਾਏ ਵਿੱਚ ਵਾਧੇ ਦੀ ਮੰਗ ’ਤੇ ਅੜੇ ਹੋਏ ਹਨ। ਜੇਕਰ ਇਹ ਕਿਰਾਇਆ ਨਾ ਵਧਾਇਆ ਤਾਂ ਪੰਜਾਬ ਸਰਕਾਰ ਨੂੰ ਬੱਸ ਅਪਰੇਟਰਾਂ ਨੂੰ ਹਰ ਮਹੀਨੇ ਅਦਾ ਕੀਤੇ ਜਾਣ ਵਾਲੇ ਟੈਕਸ ਵਿੱਚ ਛੋਟ ਦੇਣੀ ਚਾਹੀਦੀ ਹੈ। ਪੰਜਾਬ ਦੇ ਅਪਰੇਟਰਾਂ ਦਾ ਜੋ ਟੈਕਸ ਅਜੇ ਬਕਾਇਆ ਹੈ, ਉਸ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆਂਦੀ ਜਾਵੇ। ਇਸ ਨਾਲ ਜੋ ਆਪਰੇਟਰ ਆਪਣਾ ਟੈਕਸ ਨਹੀਂ ਭਰ ਸਕਣਗੇ, ਉਹ ਵੀ ਟੈਕਸ ਅਦਾ ਕਰ ਸਕਣਗੇ।

Leave a Reply

Your email address will not be published.

Back to top button