JALANDHAR/ SS CHAHAL
ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿੱਚ ਮੌਨਸੂਨ ਦੇ ਰਵਾਇਤੀ ਸੁਆਗਤ ਨੂੰ ਮੁੱਖ ਰੱਖਦਿਆਂ ਸਾੳਣ ਦੇ ਵਿਸ਼ੇਸ਼ ਤਿਉਹਾਰ ਤੀਆਂ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਜਸ਼ਨ ਰਾਸ਼ਟਰਵਾਦੀ ਭਾਵਨਾ ਨਾਲ ਭਰਿਆਂ ਹੋਇਆਂ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ-ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਕੀਤਾ ਗਿਆ। ਇਸ ਦਾ ਆਯੋਜਨ ਪੀ.ਜੀ. ਪੰਜਾਬੀ ਵਿਭਾਗ ਦੁਆਰਾ ਕੀਤਾ ਗਿਆ। ਵਰਨਣਯੋਗ ਹੈ ਕਿ ਇਸ ਮੌਕੇ ਤੇ ਸ੍ਰੀਮਤੀ ਵਾਣੀ ਵਿਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸਦੇ ਨਾਲ ਹੀ ਸਨਮਾਨਿਤ ਮਹਿਮਾਨਾਂ ਵਿੱਚ ਕੇਐਮਵੀ ਪ੍ਰਬੰਧਕੀ ਕਮੇਟੀ ਦੀ ਉਪ ਪ੍ਰਧਾਨ ਡਾ: ਸੁਸ਼ਮਾ ਚਾਵਲਾ, ਕੇਐਮਵੀ ਪ੍ਰਬੰਧਕੀ ਕਮੇਟੀ ਦੀ ਸਕੱਤਰ ਡਾ: ਸੁਸ਼ਮਾ ਚੋਪੜਾ, ਕੇਐਮਵੀ ਪ੍ਰਬੰਧਕੀ ਕਮੇਟੀ ਦੀ ਮੈਂਬਰ ਸ੍ਰੀਮਤੀ ਨੀਰਜਾ ਚੰਦਰ ਮੋਹਨ, ਸ੍ਰੀਮਤੀ ਅਨੁਰਾਧਾ ਸੋਂਧੀ, ਸ੍ਰੀਮਤੀ ਸ਼ਿਵ ਮਿੱਤਲ, ਸ੍ਰੀਮਤੀ ਡਾ. ਸੁਸ਼ੀਲਾ ਭਗਤ, ਮੈਂਬਰ, ਕੇਐਮਵੀ ਮੈਨੇਜਿੰਗ ਕਮੇਟੀ, ਸ਼੍ਰੀਮਤੀ ਨੀਰੂ ਕਪੂਰ, ਸ਼੍ਰੀਮਤੀ ਜੋਤੀ ਸ਼ਰਮਾ ਅਤੇ ਸ਼੍ਰੀਮਤੀ ਕਨੂੰ ਪ੍ਰਿਆ ਨੇ ਇਸ ਸਮਾਗਮ ‘ਚ ਸ਼ਿਰਕਤ ਕੀਤੀ।
ਇਨ੍ਹਾਂ ਸਾਰਿਆਂ ਦਾ ਵਿਦਿਆਲਾ ਪਿ੍ੰਸੀਪਲ ਪ੍ਰੋ: ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਨਿੱਘਾ ਸਵਾਗਤ ਕੀਤਾ | ਵਿਦਿਆਰਥੀਆਂ ਵੱਲੋਂ ਲੋਕ ਨਾਚ ਅਤੇ ਲੋਕ ਗੀਤਾਂ ਦੀ ਪੇਸ਼ਕਾਰੀ ਦੇ ਮਾਹੌਲ ਨੇ ਸਾਰਿਆਂ ਨੂੰ ਥਿਰਕਣ ਲਾ ਦਿੱਤਾ। ਇਸ ਮੌਕੇ ‘ਤੇ ਮਹਿੰਦੀ, ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਸੈਲਫੀ ਸਟੇਸ਼ਨ ਜਿਹੇ ਕਈ ਸਟਾਲ ਲਗਾਏ ਗਏ। ਮੈਡਮ ਪ੍ਰਿੰਸੀਪਲ ਪ੍ਰੋਫੈਸਰ ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥੀਆਂ ਨੂੰ ਸਾਡੇ ਸੱਭਿਆਚਾਰ ਵਿੱਚ ਤੀਜ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਇਹ ਤਿਉਹਾਰ ਉਹਨਾਂ ਧੀਆਂ ਅਤੇ ਭੈਣਾਂ ਨੂੰ ਸਮਰਪਿਤ ਹੈ ਜੋ ਮਾਨਸੂਨ ਦੀ ਸ਼ੁਰੂਆਤ ਦੌਰਾਨ ਆਪਣੇ ਮਾਪਿਆਂ ਨੂੰ ਮਿਲਣ ਆਉਂਦੀਆਂ ਹਨ ਅਤੇ ਪੰਜਾਬ ਵਿੱਚ ਇਹ ਤਿਉਹਾਰ ਸਾਰੇ ਧਰਮਾਂ ਦੀਆਂ ਔਰਤਾਂ ਦੁਆਰਾ ਮਨਾਇਆ ਜਾਂਦਾ ਹੈ। ਇਸਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਕੇ.ਐਮ.ਵੀ. ਸਾਡੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਖੇਤਰ ਵਿੱਚ ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਸ਼੍ਰੀਮਤੀ ਵਾਣੀ ਵਿਜ ਨੇ ਇਸ ਮੌਕੇ ਸੰਬੋਧਿਤ ਹੁੰਦਿਆ ਕਿਹਾ ਕਿ ਕੇਐਮਵੀ ਇੱਕ ਸੰਸਥਾ ਹੈ ਜੋ ਆਪਣੀ ਪਰੰਪਰਾ ਵਿੱਚ ਮਜ਼ਬੂਤੀ ਨਾਲ ਜੁੜੀ ਹੋਈ ਹੈ ਅਤੇ ਹਮੇਸ਼ਾ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਦੀ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਕਾਮਯਾਬ ਹੋਣ ਲਈ ਤੇ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਲਾ ਪਿ੍ੰਸੀਪਲ ਪ੍ਰੋ: ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਅਜਿਹੇ ਰਵਾਇਤੀ ਸਮਾਗਮ ਮਨਾ ਕੇ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ‘ਤੇ ਇਸ ਸਮਾਗਮ ਦੇ ਸਫਲ ਅਯੋਜਨ ਲਈ ਸਮੂਹ ਪੰਜਾਬੀ ਵਿਭਾਗ ਨੂੰ ਮੁਬਾਰਕਬਾਦ ਦਿੱਤੀ |ਕੋਮਲ ਸ਼ਰਮਾ ਨੂੰ ਮਿਸ ਤੀਜ, ਸਰਗੀ ਨੂੰ ਪਹਿਲੀ ਰਨਰ ਅੱਪ ਅਤੇ ਸ਼ਾਲਿਨੀ ਸ਼ਰਮਾ ਨੂੰ ਸੈਕਿੰਡ ਰਨਰ ਅੱਪ ਐਲਾਨਿਆ ਗਿਆ।