9 ਤੇ 10 ਪੋਹ ਦਾ ਇਤਿਹਾਸ ਲੜੀਵਾਰ ਪੜੋ ਸਫ਼ਰ-ਏ-ਸ਼ਹਾਦਤ ਦਾ ਇੱਕ ਨਵਾਂ ਪੜਾਅ 🙏
9 ਤੇ 10 ਪੋਹ ਦਾ ਇਤਿਹਾਸ ਲੜੀਵਾਰ ਪੜੋ ਸਫ਼ਰ-ਏ-ਸ਼ਹਾਦਤ ਦਾ ਇੱਕ ਨਵਾਂ ਪੜਾਅ 🙏

9 ਤੇ 10 ਪੋਹ ਦਾ ਇਤਿਹਾਸ ਲੜੀਵਾਰ ਪੜੋ ਸਫ਼ਰ-ਏ-ਸ਼ਹਾਦਤ ਦਾ ਇੱਕ ਨਵਾਂ ਪੜਾਅ 🙏
ਅਮਨਦੀਪ ਸਿੰਘ ਸਟਾਫ ਰਿਪੋਰਟਰ INDIAN NEWS

੯ ਪੋਹ, 23 ਦਸੰਬਰ)
ਸ਼ਹੀਦੀ ਸਾਕਾ ਸ੍ਰੀ ਚਮਕੌਰ ਸਾਹਿਬ ਦੇ ਮਹਾਨ ਸ਼ਹੀਦ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਸੰਗਤ ਸਿੰਘ ਜੀ ਨੂੰ ਉਹਨਾਂ ਦੀ ਸੂਰਬੀਰਤਾ ਨੂੰ ਸ਼ਹੀਦੀ ਦਿਹਾੜੇ ਮੌਕੇ ਤੇ ਤਹਿ ਦਿਲੋਂ ਕੋਟਿਨ-ਕੋਟਿ ਪ੍ਰਣਾਮ। ਵੱਡੇ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡ ਕੇ ਚਲੇ ਜਾਣ ਦਾ ਹੁਕਮ ਸੁਣਾਇਆ ਤਾਂ ਉਹਨਾਂ ਨੇ ਆਪਣੀ ਪੁਸ਼ਾਕ ਅਤੇ ਕਲਗੀ ਭਾਈ ਸੰਗਤ ਸਿੰਘ ਜੀ ਦੇ ਸੀਸ ‘ਤੇ ਸਜਾ ਦਿੱਤੀ ਤੇ ਉਹਨਾਂ ਨੂੰ ਚਮਕੌਰ ਦੀ ਗੜ੍ਹੀ ਦਾ ਮੁਖੀ ਥਾਪਿਆ। ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਬਚਨਾਂ ਨੂੰ ਪੁਗਾਉਂਦੇ ਹੋਏ ਭਾਈ ਸੰਗਤ ਸਿੰਘ ਜੀ ਨੇ ਗੜ੍ਹੀ ਤੋਂ ਦੁਸ਼ਮਣਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਜਿਉਂਦੇ ਜੀ ਗੜ੍ਹੀ ਉੱਤੇ ਦੁਸ਼ਮਣ ਦਾ ਕਬਜ਼ਾ ਨਹੀਂ ਹੋਣ ਦਿੱਤਾ। ਵਿਸ਼ਵ ਇਤਿਹਾਸ ਦੀ ਇਸ ਵਿਲੱਖਣ ਜੰਗ ‘ਚ ਉਹਨਾਂ ਨੇ ਦੁਸ਼ਮਣ ਦੀਆਂ ਭਾਰੀ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਬਹਾਦਰੀ ਭਰੇ ਸਿੱਖ ਇਤਿਹਾਸ ‘ਚ ਇੱਕ ਨਵਾਂ ਪੰਨਾ ਜੋੜਿਆ। ਫ਼ੌਜਾਂ ਨਾਲ ਲੜਦਿਆਂ ਭਾਈ ਸੰਗਤ ਸਿੰਘ ਜੀ ਸ਼ਹੀਦੀ ਪਾ ਗਏ ਸੀ॥ ਇਹਨਾਂ ਦੀ ਅਦੁੱਤੀ ਸ਼ਹਾਦਤ ਸਾਨੂੰ ਹੱਕ-ਸੱਚ ਦੀ ਰਾਖੀ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
ਅੱਜ ਦੇ ਦਿਨ ਗੰਗੂ ਬ੍ਰਾਹਮਣ ਦੀ ਮੱਕਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਨੂੰ ਚਲੇ ਗਏ ਗੰਗੂ ਬ੍ਰਾਹਮਣ ਨੇ ਲਾਲਚ ‘ਚ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਕੋਤਵਾਲ ਹਵਾਲੇ ਕਰਵਾਇਆ
ਇਸੇ ਦਿਨ, ਗੁਰੂ ਗੋਬਿੰਦ ਸਿੰਘ ਜੀ ਕਠਿਨ ਜੰਗਲਾਂ ਅਤੇ ਖਤਰਨਾਕ ਰਾਹਾਂ ਵਿਚੋਂ ਲੰਘਦੇ ਹੋਏ ਮਾਛੀਵਾੜਾ ਪਹੁੰਚੇ।
ਉੱਥੇ ਅਤਿ ਦੁੱਖ, ਵਿਛੋੜੇ ਅਤੇ ਇਕਾਂਤ ਦੇ ਸਮੇਂ ਵਿੱਚ ਵੀ ਗੁਰੂ ਸਾਹਿਬ ਨੇ ਅਕਾਲ ਪੁਰਖ ‘ਤੇ ਅਟੱਲ ਭਰੋਸਾ ਕਾਇਮ ਰੱਖਿਆ ਅਤੇ ਉਚਾਰਨ ਕੀਤਾ:
*ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ*
ਮਾਛੀਵਾੜਾ ਦੀ ਧਰਤੀ ਗੁਰੂ ਸਾਹਿਬ ਦੀ ਧੀਰਜ, ਅਡੋਲ ਆਸਥਾ ਅਤੇ ਰੱਬੀ ਭਰੋਸੇ ਦੀ ਅਮਰ ਗਵਾਹ ਹੈ।
ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਅਤੇ ਗੁਰੂ ਸਾਹਿਬ ਦਾ ਮਾਛੀਵਾੜਾ ਪਹੁੰਚਣਾ ,ਗੰਗੂ ਬਾਹਮਣ ਦੀ ਗਦਾਰੀ —ਤਿੰਨੋਂ ਘਟਨਾਵਾਂ ਸਿੱਖ ਇਤਿਹਾਸ ਵਿੱਚ ਤਿਆਗ, ਵਫ਼ਾਦਾਰੀ ਅਤੇ ਅਟੱਲ ਵਿਸ਼ਵਾਸ ਦੀ ਮਹਾਨ ਮਿਸਾਲ ਹਨ

ਸਫ਼ਰ-ਏ-ਸ਼ਹਾਦਤ ਸਫ਼ਰ-ਏ-ਸ਼ਹਾਦਤ ੧੦ ਪੋਹ
ਸਿੱਖ ਇਤਿਹਾਸ ਵਿੱਚ ਬੀਬੀ ਹਰਸ਼ਰਨ ਕੌਰ ਜੀ (ਸ਼ਰਨ ਕੌਰ ਜੀ) ਦੀ ਕੁਰਬਾਨੀ ਬਹੁਤ ਅਨੋਖੀ ਹੈ । ਉਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜਦੋਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੇ ਹੋਰ ਸਿੰਘਾਂ ਦੀ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਹੋਈ ਸ਼ਹੀਦ ਹੋਏ ਸਿੰਘਾਂ ਦਾ ਦੇਹ ਸਸਕਾਰ ਅਦਬ ਸਤਿਕਾਰ ਨਾਲ ਅੰਗੀਠਾ ਬਾਲ ਕੇ ਕੀਤਾ । ਜਦੋਂ ਜ਼ਾਲਮ ਮੁਗ਼ਲਾਂ ਨੂੰ ਇਸ ਗੱਲ ਦੀ ਖ਼ਬਰ ਮਿਲੀ ਤਾਂ ਉਹਨਾਂ ਨੇ ਬਲਦੀ ਅੱਗ ਵਿੱਚ ਹੀ ਚਮਕੌਰ ਸਾਹਿਬ ਜੰਗ ਦੀ ਆਖਰੀ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਨੂੰ ਸੁੱਟ ਕੇ ਸ਼ਹੀਦ ਕਰ ਦਿੱਤਾ ।
ਮੁਗਲ ਸੈਨਿਕਾਂ ਨੇ ਬੀਬੀ ਜੀ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਸਾਹਮਣੇ ਬੀਬੀ ਹਰਸ਼ਰਨ ਕੌਰ ਜੀ ਨੇ ਨਿਡਰਤਾ ਨਾਲ ਕਿਹਾ ਕਿ ਉਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਨ ਅਤੇ ਆਪਣੇ ਸ਼ਹੀਦ ਭਰਾਵਾਂ ਦੀ ਅੰਤਿਮ ਸੇਵਾ ਕਰਨਾ ਉਨ੍ਹਾਂ ਦਾ ਧਾਰਮਿਕ ਫਰਜ਼ ਹੈ। ਬੀਬੀ ਹਰਸ਼ਰਨ ਕੌਰ ਜੀ ਨੇ ਆਪਣੀ ਕਿਰਪਾਨ ਨਾਲ ਮੁਗਲ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ ਆਖ਼ਰਕਾਰ ਮੁਗਲਾਂ ਨੇ ਉਨ੍ਹਾਂ ਨੂੰ ਜੀਉਂਦੇ ਹੀ ਬਲਦੀਂ ਅੱਗ ਵਿੱਚ ਸੁੱਟ ਦਿੱਤਾ, ਜਿੱਥੇ ਉਨ੍ਹਾਂ ਨੇ ਧਰਮ ਅਤੇ ਸੱਚ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ।ਅਸੀਂ ਬੀਬੀ ਹਰਸ਼ਰਨ ਕੌਰ ਜੀ (ਬੀਬੀ ਸ਼ਰਨ ਕੌਰ ਜੀ ) ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। ਉਨ੍ਹਾਂ ਦੀ ਇਹ ਨਿਡਰ ਸੇਵਾ ਅਤੇ ਕੁਰਬਾਨੀ ਸਿੱਖ ਇਤਿਹਾਸ ਵਿੱਚ ਸੇਵਾ, ਸੱਚ ਅਤੇ ਧਰਮ ਦੀ ਰੱਖਿਆ ਦਾ ਅਮਰ ਪ੍ਰਤੀਕ ਹੈ।
—————————————-
ਅੱਜ ੧੦ ਪੋਹ (੨੪ ਦਸੰਬਰ) ਸਾਹਿਬਜ਼ਾਦਿਆਂ ਦੀ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪਹਿਲੀ ਪੇਸ਼ੀ ਹੋਈ, ਜਿੱਥੇ ਉਹਨਾਂ ਨੇ ਨਿਰਭੈ ਹੋ ਕੇ ਜਵਾਬ ਦਿੱਤੇ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਠੰਢੇ ਬੁਰਜ ਵਿੱਚ ਕੈਦ ਸਨ ਅਤੇ ਜਿੱਥੇ ਭਾਈ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਜਾਨ ਤਲੀ ‘ਤੇ ਰੱਖ ਕੇ ਦੁੱਧ ਦੀ ਸੇਵਾ ਨਿਭਾਈ।ਅੱਜ ਦੀ ਕਹਿਰ ਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਦੇ ਚੁਬਾਰੇ ਵਿੱਚ ਸਨ….. ਚੱਲਦਾ







