
ਪੱਤਰਕਾਰ ਸੰਦੀਪ ਕੁਮਾਰ ਮੀਤ ਪ੍ਰਧਾਨ,ਅਵਿਸ਼ੇਕ ਕੁਮਾਰ ਪ੍ਰੈਸ ਸਕੱਤਰ ਅਤੇ ਰਕੇਸ਼ ਕੁਮਾਰ ਬਣੇ ਜੁਆਇੰਟ ਸਕੱਤਰ
ਜਲੰਧਰ ( ਬਿਉਰੋ ਰਿਪੋਰਟ )
ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋ ਜਥੇਬੰਦੀ ਨੂੰ ਹੋਰ ਵੀ ਮਜਬੂਤ ਕਰਨ ਲਈ ਕੁਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ.ਇਸ ਸਮੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਦੁਆਬਾ ਜੋਨ ਇੰਚਾਰਜ ਅਤੇ ਜਿਲ੍ਹਾ ਜਲੰਧਰ ਦੇ ਪ੍ਰਧਾਨ ਸ.ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੱਤਰਕਾਰ ਸੰਦੀਪ ਕੁਮਾਰ ਮੀਤ ਪ੍ਰਧਾਨ , ਅਵਿਸ਼ੇਕ ਕੁਮਾਰ ਪ੍ਰੈਸ ਸਕੱਤਰ ਅਤੇ ਰਕੇਸ਼ ਕੁਮਾਰ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ.
ਇਸ ਸਮੇ ਐਸੋਸੀਏਸ਼ਨ ਦੇ ਪ੍ਰਧਾਨ ਸ.ਸ਼ਿੰਦਰਪਾਲ ਸਿੰਘ ਚਾਹਲ , ਸੀਨੀਅਰ ਮੀਤ ਪ੍ਰਧਾਨ ਗੁਰਨੇਕ ਸਿੰਘ ਵਿਰਦੀ, ਕੁਲਵਿੰਦਰ ਸਿੰਘ ਸਕੱਤਰ ਵਲੋਂ ਆਪਣੇ ਕਰ ਕਮਲਾ ਨਾਲ ਪੱਤਰਕਾਰ ਸੰਦੀਪ ਕੁਮਾਰ ਮੀਤ ਪ੍ਰਧਾਨ , ਅਵਿਸ਼ੇਕ ਕੁਮਾਰ ਪ੍ਰੈਸ ਸਕੱਤਰ ਅਤੇ ਰਕੇਸ਼ ਕੁਮਾਰ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ.
ਇਸ ਸਮੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਿਲ੍ਹਾ ਜਲੰਧਰ ਦੇ ਪ੍ਰਧਾਨ ਸ.ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ ਐਸੋਸੀਏਸ਼ਨ ਦੇ ਇਕ ਵਫ਼ਦ ਵਲੋਂ ਸਮੂਹ ਪੱਤਰਕਾਰ ਭਾਈਚਾਰੇ ਦੀਆ ਜਾਇਜ਼ ਮੰਗਾਂ ਨੂੰ ਹੱਲ ਕਰਾਉਣ ਲਈ ਬਹੁਤ ਜਲਦ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ ਜਾਵੇਗਾ ਅਤੇ ਫੀਲਡ ‘ਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਨੇਕ ਸਿੰਘ ਵਿਰਦੀ, ਕੁਲਵਿੰਦਰ ਸਿੰਘ ਬੈਂਸ ਸਕੱਤਰ ਅਤੇ ਨਵ -ਨਿਯੁੱਕਤ ਮੀਤ ਪ੍ਰਧਾਨ ਪੱਤਰਕਾਰ ਸੰਦੀਪ ਕੁਮਾਰ , ਅਵਿਸ਼ੇਕ ਕੁਮਾਰ ਪ੍ਰੈਸ ਸਕੱਤਰ ਅਤੇ ਰਕੇਸ਼ ਕੁਮਾਰ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਸਮੂਹ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਉਹ ਹਮੇਸ਼ਾਂ ਹੀ ਤਤਪਰ ਰਹਿਣਗੇ ਅਤੇ ਜਿਲਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਮਾਜ ਸੇਵਾ ਲਈ ਵੱਖ ਵੱਖ ਸਮੇ ਤੇ ਭਲਾਈ ਦੇ ਕਾਰਜ ਕੀਤੇ ਜਾਣਗੇ ।
Tremendous issues here. I am very glad to peer your article.
Thanks a lot and I’m taking a look ahead to touch you. Will you kindly drop me a e-mail?
Feel free to visit my blog post – dr drew sutton md provadent