Jalandhar

ਜਲੰਧਰ ‘ਚ ਭਿਆਨਕ ਸੜਕ ਹਾਦਸਾ, ਫੌਜ ਦੇ ਲੈਫਟੀਨੈਂਟ ਦੀ ਮੌਤ, ਕੈਪਟਨ ਦੀ ਹਾਲਤ ਗੰਭੀਰ

ਜਲੰਧਰ ਦੇ ਪਤਾਰਾ ‘ਚ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦਰਦਨਾਕ ਹਾਦਸੇ ‘ਚ ਫੌਜ ਦੇ ਇੱਕ ਲੈਫਟੀਨੈਂਟ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਮੌਜੂਦ ਇੱਕ ਕੈਪਟਨ ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਪਤਾਰਾ ਦੇ ਪਿੰਡ ਨਰੰਗਪੁਰ ਨੇੜੇ ਸਥਿਤ ਟੀ-ਪੁਆਇੰਟ ਤੇ ਹੋਇਆ ਸੀ। ਮੁੱਢਲੀ ਜਾਂਚ ‘ਚ ਪਤਾ ਲੱਗਿਆ ਹੈ ਕਿ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ।

ਮ੍ਰਿਤਕ ਲੈਫਟੀਨੈਂਟ ਦੀ ਪਛਾਣ ਅੱਛਿਤ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ, ਜ਼ਖਮੀ ਹੋਏ ਕੈਪਟਨ ਯੁਵਰਾਜ ਵਾਸੀ ਨਾਗੌਰ, ਰਾਜਸਥਾਨ ਨੂੰ ਮਲਿਟਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ‘ਚ ਯੁਵਰਾਜ ਸਿੰਘ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ।

Back to top button