EntertainmentPunjab

ਪੰਜਾਬੀ ਸੰਗੀਤ ਜਗਤ ਦੇ ਮਾਣਮੱਤੇ ਗਾਇਕ ਬਿਪਨ ਮਾਲੇਵਾਲੀਆ ਦਾ ਨਵਾਂ ਗੀਤ ਹਿੰਮਤਾਂ ਰਿਲੀਜ਼

ਪੰਜਾਬੀ ਐਕਟਰ ਵਿਕਰਾਂਤ ਰਾਣਾ ਅਤੇ ਪੰਜਾਬੀ ਸੰਗੀਤ ਜਗਤ ਦੇ ਮਾਣਮੱਤੇ ਗਾਇਕ ਬਿਪਨ ਮਾਲੇਵਾਲੀਆ ਦਾ ਨਵਾਂ ਗੀਤ ਹਿੰਮਤਾਂ ਡੀਜੇਈ ਅੰਮ੍ਰਿਤ ਜਾਪੀ ਨਡਾਲੋ ਦੇ ਯੂ-ਟਿਊਬ ਚੈਨਲ ਉਤੇ ਰਿਲੀਜ਼ ਹੋ ਗਿਆ ਹੈ, ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਇਕ ਸਪੋਰਟਸ ਖਿਡਾਰੀ ਦੇ ਜੀਵਨ ਉਤੇ ਆਧਾਰਿਤ ਹੈ ਜੋ ਕਿ ਦਰਸਾਉਂਦਾ ਹੈ ਕਿ ਜੇਕਰ ਜੀਵਨ ਵਿਚ ਮੁਸੀਬਤ ਵੀ ਆ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ ਅਤੇ ਉਸ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ।

ਵੀਡੀਓ ਦਾ ਡਾਇਰੈਕਸ਼ਨ ਮਨਦੀਪ ਰੰਧਾਵਾ ਵਲੋਂ ਕੀਤਾ ਗਿਆ ਹੈ। ਸੁਲਝੇ ਹੋਏ ਐਕਟਰ ਮਨਜੀਤ ਸਿੰਘ ਸੰਗਵਾਲ ਅਤੇ ਅਦਾਕਾਰਾ ਰਾਜਵਿੰਦਰ ਤੇ ਪਰੀ ਨੇ ਵੀ ਵਧੀਆ ਭੂਮਿਕਾ ਨਿਭਾਈ। ਗੀਤ ਦੇ ਬੋਲ ਰਾਜਨ ਰਾਮਪੁਰੀ ਦੇ ਹਨ ਤੇ ਸੰਗੀਤ ਕਰਨ ਪ੍ਰਿੰਸ ਦਾ ਹੈ ਤੇ ਗੀਤ ਦੀ ਐਡੀਟਿੰਗ ਰਾਇਲ ਸਕਿੱਲ ਸਟੂਡੀਓ ਵੱਲੋਂ ਕੀਤੀ ਗਈ ਹੈ। ਹਰਮਿੰਦਰ ਸਿੰਘ ਨਡਾਲੋ ਅਤੇ ਕਮਲ ਮਹਿਤਾਂ ਯੂਕੇ ਤੋਂ ਇਸ ਗੀਤ ਦੇ ਪ੍ਰੋਡਿਊਸਰ ਹਨ।

Back to top button