India
ਪੰਜਾਬ ‘ਚ ਅੱਜ ਵਾਹਨ ਚਾਲਕਾਂ ਨੂੰ ਲਗਾ ਹੋਰ ਵੱਡਾ ਝਟਕਾ…!
Another big blow to motorists in Punjab...today
ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ‘ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਸਵੇਰੇ ਕਰੀਬ 6 ਵਜੇ WTI ਕਰੂਡ ਮਾਮੂਲੀ ਵਾਧੇ ਨਾਲ 70.50 ਡਾਲਰ ਪ੍ਰਤੀ ਬੈਰਲ ‘ਤੇ ਵਿਕ ਰਿਹਾ ਸੀ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 75.89 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ ਹੈ।
ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ।
ਗੁਜਰਾਤ ‘ਚ ਪੈਟਰੋਲ ਦੀ ਕੀਮਤ ‘ਚ 84 ਪੈਸੇ ਦਾ ਵਾਧਾ ਹੋਇਆ ਹੈ। ਇੱਥੇ ਡੀਜ਼ਲ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪੰਜਾਬ ‘ਚ ਪੈਟਰੋਲ 51 ਪੈਸੇ ਅਤੇ ਡੀਜ਼ਲ 48 ਪੈਸੇ ਮਹਿੰਗਾ ਹੋ ਗਿਆ ਹੈ।