
ਸ੍ਰੀ ਮੁਕਤਸਰ ਸਾਹਿਬ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਦੇਰ ਰਾਤ ਦੋ ਅਣਪਛਾਤੇ ਲੋਕਾਂ ਨੇ ਇਕਨਿਹੰਗ ਸਿੰਘ ਦਾ ਸਿਰ ਵਿਚ ਰਾਡ ਮਾਰ ਕੇ ਕਤਲ ਕਰ ਦਿੱਤਾ। ਨਿਹੰਗ ਸਿੰਘ ਗਿੱਦੜਬਾਹਾ ਦੇ ਮਲੋਟ ਰੋਡ ‘ਤੇ ਝੌਂਪੜੀ ਬਣਾ ਕੇ ਲੰਗਰ ਦੀ ਸੇਵਾ ਕਰ ਰਿਹਾ ਸੀ। ਕਤਲ ਦੇ ਸਮੇਂ ਨਿਹੰਗ ਸਿੰਘ ਦੀ ਪਤਨੀ ਵੀ ਉਸ ਦੇ ਨਾਲ ਮੌਜੂਦ ਸੀ।
ਬੀਤੀ ਰਾਤ ਦੋ ਅਣਪਛਾਤੇ ਲੋਕਾਂ ਨੇ ਇਕ ਨਿਹੰਗ ਜਸਵੀਰ ਸਿੰਘ ਬੱਗਾ ਦਾ ਸਿਰ ਵਿਚ ਰਾਡ ਮਾਰ ਕੇ ਕਤਲ ਕਰ ਦਿੱਤਾ। ਨਿਹੰਗ ਜਸਵੀਰ ਸਿੰਘ ਗਿੱਦੜਬਾਹਾ ਦੇ ਮਲੋਟ ਰੋਡ ‘ਤੇ ਇਕ ਝੋਂਪੜੀ ਵਿਚ ਆਪਣੀ ਪਤਨੀ ਦੇ ਨਾਲ ਮੌਜੂਦ ਸੀ। ਇਹ ਝੋਂਪੜੀ ਲੰਗਰ ਦੀ ਸੇਵਾ ਕਰਨ ਦੇ ਲਈ ਬਣਾਈ ਗਈ ਸੀ।
ਮ੍ਰਿਤਕ ਨਿਹੰਗ ਜਸਵੀਰ ਸਿੰਘ ਦੀ ਪਤਨੀ ਰਾਜ ਕੌਰ ਨੇ ਦੱਸਿਆ ਕਿ ਉਹ ਆਪਣੀ ਝੋਂਪੜੀ ਵਿਚ ਸੁੱਤੇ ਹੋਏ ਸੀ, ਦੇਰ ਰਾਤ ਦੋ ਵਿਅਕਤੀ ਆਏ ਅਤੇ ਲੰਗਰ ਛਕਣ ਦੀ ਗੱਲ ਆਖਣ ਲੱਗੇ, ਜਦੋਂ ਉਸ ਦੇ ਪਤੀ ਨੇ ਬਾਹਰ ਆ ਕੇ ਦੇਖਿਆ ਤਾਂ ਇਕ ਵਿਅਕਤੀ ਨੇ ਉਸ ਦੇ ਸਿਰ ਵਿਚ ਰਾਡਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਵੀ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਵੀ ਮਾਰ ਦੇਣਗੇ, ਜਿਸ ਕਰਕੇ ਉਹ ਕਾਫ਼ੀ ਜ਼ਿਆਦਾ ਡਰ ਗਈ ਸੀ।
ਇਸੇ ਤਰ੍ਹਾਂ ਇਕ ਹੋਰ ਵਿਅਕਤੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇੱਥੇ ਲੰਗਰ ਲਗਾਇਆ ਗਿਆ ਸੀ, ਜਿਸ ਕਰਕੇ ਨਿਹੰਗ ਸਿੰਘ ਵੱਲੋਂ ਇਹ ਝੋਂਪੜੀ ਬਣਾਈ ਗਈ ਸੀ ਪਰ ਬੀਤੀ ਰਾਤ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ।