EntertainmentIndiaWorld

ਨਿਊਜ਼ੀਲੈਂਡ ਤੋਂ ਪਹਿਲੀ ਵਾਰ ਜਲੰਧਰ ਦੀ ਪੰਜਾਬਣ ਕੁੜੀ ਵਿਸ਼ਵ ਸੁੰਦਰੀ ਮੁਕਾਬਲੇ ਲਈ ਭਾਰਤ ਪਹੁੰਚੀ

For the first time from New Zealand, a Punjabi girl from Jalandhar arrived in India for the World Beauty Pageant

ਨਿਊਜ਼ੀਲੈਂਡ ਦੀ ਧਰਤੀ ਉਤੇ ਵਸੇ ਪੰਜਾਬੀ ਨਿਊਜ਼ੀਲੈਂਡ ਦੇ ਪੈਰ ਭਾਰਤ ਦੀ ਧਰਤੀ ਉਤੇ ਧਰ ਕੇ ਦੇਸ਼ ਦੀ ਨੁਮਾਇੰਦਗੀ ਕਰਨ ਲੱਗੇ ਹਨ। ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੋਵੇਗੀ ਕਿ ਸਿੱਖ ਪਰਿਵਾਰ ਦੀ ਇਕ 27 ਸਾਲਾ ਕੁੜੀ ਨਵਜੋਤ ਕੋਰ ਇਸ ਵਾਰ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਵਿਸ਼ਵ ਸੁੰਦਰੀ ਮੁਕਾਬਲੇ (ਮਿਸ ਵਰਲਡ 2023) ਦੇ ਵਿਚ ਕਰ ਰਹੀ ਹੈ। ਨਿਊਜ਼ੀਲੈਂਡ ਭਾਵੇਂ ਕਈ ਵਾਰ ਟਾਪ-7 ਦੇ ਵਿਚ ਅਤੇ ਦੋ ਵਾਰ ਉਪ ਜੇਤੂ (1963 ਅਤੇ 1997) ਜ਼ਰੂਰ ਰਿਹਾ ਹੈ। ਵਰਨਣਯੋਗ ਰਹੇਗਾ ਕਿ 1997 ਦੇ ਵਿਚ ਭਾਰਤੀ ਕੁੜੀ ਡਿਆਨਾ ਹੇਡਨ ਵਿਸ਼ਵ ਸੁੰਦਰੀ ਬਣੀ ਸੀ ਤੇ ਨਿਊਜ਼ੀਲੈਂਡ ਦੀ ਲਾਉਰਲੀ ਮਾਰਟੀਨੋਵਿਚ ਉਪ ਜੇਤੂ ਰਹੀ ਸੀ। ਕੋਰੋਨਾ ਦੇ ਚਲਦਿਆਂ ਇਹ ਵਿਸ਼ਵ ਸੁੰਦਰੀ ਮੁਕਾਬਲਾ 2022 ਦੇ ਵਿਚ ਨਹੀਂ ਹੋਇਆ ਸੀ ਅਤੇ ਇਸ ਵਾਰ 2023 ਦੇ ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਦਾਅਵੇਦਾਰੀ ਪੰਜਾਬੀ ਕੁੜੀ ਨਵਜੋਤ ਕੌਰ ਪੂਰੇ ਜੋਸ਼ ਨਾਲ ਕਰ ਰਹੀ ਹੈ। ਵਿਸ਼ਵ ਸੁੰਦਰਤਾ ਦੇ ਨਕਸ਼ੇ ਉਤੇ ਕੀਵੀ ਪੰਜਾਬੀ ਨੈਣ-ਨਕਸ਼ ਆਪਣੀ ਸੁੰਦਰਤਾ ਅਤੇ ਸਿਆਣਪ ਦੀ ਸੂਝ-ਬੂਝ ਦੇ ਨਾਲ ਦੇਸ਼ ਦੀ ਸ਼ਾਨ ਵਧਾਉਣਗੇ।

ਕੌਣ ਹੈ ਨਵਜੋਤ ਕੌਰ?: ਜਲੰਧਰ ਦੇ ਨਾਲ ਸਬੰਧ ਰੱਖਦਾ ਇਹ ਪਰਿਵਾਰ 1990 ਦੇ ਦਹਾਕੇ ਦੇ ਅੱਧ ਵਿਚ ਨਿਊਜ਼ੀਲੈਂਡ ਆ ਵਸਿਆ ਸੀ। ਬੱਚਿਆਂ ਦੀ ਪਰਵਰਿਸ਼ ਇਸਦੀ ਮਾਂ ਦੇ ਹਿੱਸੇ ਆਈ। ਆਰਥਿਕ ਹਲਾਤਾਂ ਦੇ ਚਲਦਿਆਂ ਮੈਨੁਰੇਵਾ ਟਾਊਨ ਦੇ ਵਿਚ ਸਰਕਾਰੀ ਘਰ ਦੇ ਵਿਚ ਬਚਪਨ ਗੁਜ਼ਾਰਿਆ। ਉਚ ਪੜ੍ਹਾਈ ਤੋਂ ਬਾਅਦ ਇਸ ਕੁੜੀ ਨੇ ਪਹਿਲਾਂ ਪੁਲਿਸ ਦੇ ਵਿਚ (2019) ਨੌਕਰੀ ਕੀਤੀ। ਦੋ ਸਾਲ ਕਾਨੂੰਨ ਵਿਵਸਥਾ ਦਾ ਪਾਲਣ ਕਰਦਿਆਂ ਅਤੇ ਪਾਲਣ ਕਰਵਾਉਂਦਿਆਂ ਆਪਣੇ ਹੌਂਸਲੇ ਹੋਰ ਬੁਲੰਦ ਕੀਤੇ ਅਤੇ ਫਿਰ ਨੌਕਰੀ ਛੱਡ ਹੋਰ ਉਚੀ ਉਡਾਉਣ ਭਰਨ ਦੇ ਲਈ ਆਪਣੇ ਖੰਬਾਂ ਨੂੰ ਹੋਰ ਮਜ਼ਬੂਤ ਕੀਤਾ। ਪੁਲਿਸ ਦੇ ਵਿਚ ਫਰੰਟ ਲਾਈਨ ਅਫਸਰ ਹੁੰਦਿਆ ਇਸਨੇ ਅਪਰਾਧਿਕ ਮਾਲਿਆਂ ਦੇ ਬਹੁਤ ਸਾਰੇ ਪੀੜਤ ਲੋਕਾਂ ਨੂੰ ਵੇਖਿਆ, ਬੱਚਿਆਂ ਨੂੰ ਵੇਖਿਆ, ਪਰਿਵਾਰ ਕੁਰਲਾਉਂਦੇ ਵੇਖੇ ਅਤੇ ਇਕ ਆਤਮ ਹੱਤਿਆ ਦੇ ਕੇਸ ਨੇ ਇਸ ਦਾ ਮਨ ਪਸੀਜ ਦਿੱਤਾ ਅਤੇ ਨੌਕਰੀ ਛੱਡ ਦਿੱਤੀ। ਇਸ ਉਪਰੰਤ ਉਸਨੇ ਨਿੱਜੀ ਟ੍ਰੇਨਿੰਗ ਹਾਸਿਲ ਕੀਤੀ ਅਤੇ ਰੁਜ਼ਗਾਰ ਦੇ ਲਈ ਉਸਨੇ ਰੀਅਲ ਇਸਟੇਟ ਦਾ ਕਿੱਤਾ ਚੁਣਿਆ ਪਰ ਆਪਣੇ ਸੁਪਨਿਆਂ ਨੂੰ ਰੀਅਲ ਦੇ ਵਿਚ ਪੂਰਾ ਕਰਨ ਦੇ ਲਈ ਕਦੇ ਅਵੇਸਲਾਪਣ ਨਹੀਂ ਵਿਖਾਇਆ। ਇਸਦੀ ਛੋਟੀ ਭੈਣ ਈਸ਼ਾ ਕੌਰ ਜੋ ਇਸਦੇ ਨਾਲ ਹੀ ਕੰਮ ਕਰਦੀ ਹੈ, ਵੀ ਅਕਸਰ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਂਦੀ ਹੈ ਅਤੇ ਦੋਵੇਂ ਭੈਣਾਂ ਜ਼ਿੰਦਗੀ ’ਚ ਅੱਗੇ ਵਧਣ ਦੇ ਜ਼ਜਬੇ ਨੂੰ ਸਮਰਪਿਤ ਰਹਿੰਦੀਆਂ ਹਨ। ਨਵਜੋਤ ਕੌਰ ਅਨੁਸਾਰ ਵਿਸ਼ਵ ਸੁੰਦਰੀ ਮੁਕਾਬਲਾ ਸਿਰਫ ਸੁੰਦਰਤਾ ਤੱਕ ਸੀਮਤ ਨਹੀਂ ਹੈ, ਇਹ ਭਾਈਚਾਰਕ ਸ਼ਮੂਲੀਅਤ ਵਾਲੇ ਉਪਕਾਰਾਂ ਦੇ ਵਿਚ ਸ਼ਾਮਿਲ ਹੋਣਾ ਵੀ ਹੁੰਦਾ ਹੈ। ਕਈ ਵਾਰ ਤੈਰਾਕੀ ਵਾਲੇ ਕੱਪੜਿਆਂ ਨੂੰ ਲੈ ਕੇ ਸੁੰਦਰਤਾ ਮੁਕਾਬਲਿਆਂ ਦੀ ਆਲੋਚਨਾ ਹੋਈ ਹੈ, ਪਰ ਹੁਣ ਮਿਸ ਵਰਲਡ ਦੇ ਵਿਚ ਇਹ ਰਾਊਂਡ ਸ਼ਾਮਿਲ ਨਹੀਂ ਹੈ। ਮਿਸ ਵਰਲਡ ਸੁੰਦਰਤਾ ਮੁਕਾਬਲਾ ਹੁਣ ਤੱਕ 2.06 ਬਿਲੀਅਨ ਡਾਲਰ ਬੱਚਿਆਂ ਦੀ ਭਲਾਈ ਲਈ ਇਕੱਤਰ ਕਰ ਚੁੱਕਾ ਹੈ। ਨਵਜੌਤ ਕੌਰ ਮਾਓਰੀ ਨ੍ਰਿਤ ‘ਪੋਇ’ ਅਤੇ ਪੰਜਾਬ ਦਾ ਲੋਕ ਨ੍ਰਿਤ ਭੰਗੜਾ-ਗਿੱਧਾ ਵੀ ਕਰ ਲੈਂਦੀ ਹੈ। ਉਹ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਵੀ ਚੰਗੀ ਤਰ੍ਹਾਂ ਜਾਣਦੀ ਹੈ। ਉਹ ਦੱਸਦੀ ਹੈ ਕਿ ਨਿਊਜ਼ੀਲੈਂਡ ਨੇ 1983 ਦੇ ਵਿਚ ਮਿਸ ਯੂਨੀਵਰਸ (ਮਿਸ ਲੌਰੀਨ ਡੌਨਰਜ਼) ਦਾ ਖਿਤਾਬ ਜਿੱਤਿਆ ਸੀ ਅਤੇ ਦੇਸ਼ ਹੁਣ ਫਿਰ ਇਸ ਵੱਡੇ ਸੁੰਦਰਤਾ ਤਾਜ (ਕਰਾਊਨ) ਦੀ ਉਡੀਕ ਵਿਚ ਹੈ।

Back to top button