India

ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਸੁਰੱਖਿਆ ਦੀ ਵੱਡੀ ਉਲੰਘਣਾ, ਮੁੜ ਚਰਚਾ ”ਚ ਆਇਆ ਅੰਮ੍ਰਿਤਪਾਲ ਸਿੰਘ

Major violation of security from Dibrugarh Central Jail, Amritpal Singh came into discussion again

ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਸੁਰੱਖਿਆ ਦੀ ਵੱਡੀ ਉਲੰਘਣਾ ਹੋਣ ਦੀ ਸੂਚਨਾ ਮਿਲੀ ਹੈ। ਵਾਰਿਸ ਪੰਜਾਬ ਦੇ’ ਸੰਸਥਾ ਦਾ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀ ਬੰਦ ਹਨ। ਸੂਤਰਾਂ ਮੁਤਾਬਕ, ਅੰਮ੍ਰਿਤਪਾਲ ਸਿੰਘ ਦੀ ਬੈਰਕ ’ਚੋਂ ਸ਼ਨੀਵਾਰ ਇੱਕ ਜਾਸੂਸੀ ਕੈਮਰਾ, ਇੱਕ ਸਮਾਰਟ ਫ਼ੋਨ, ਇੱਕ ਕੀ-ਪੈਡ ਫ਼ੋਨ, ਪੈੱਨ ਡਰਾਈਵ, ਬਲਿਊਟੁੱਥ ਹੈੱਡਫ਼ੋਨ, ਸਪੀਕਰ, ਇੱਕ ਸਮਾਰਟ-ਵਾਚ ਅਤੇ ਹੋਰ ਇਤਰਾਜ਼ਯੋਗ ਵਸਤਾਂ ਬਰਾਮਦ ਹੋਈਆਂ ਹਨ।

ਇਸ ਸਬੰਧੀ ‘ਐਕਸ’ ’ਤੇ ਜਾਣਕਾਰੀ ਦਿੰਦੇ ਹੋਏ ਆਸਾਮ ਪੁਲਸ ਦੇ ਅਧਿਕਾਰੀ ਜੀ. ਪੀ. ਸਿੰਘ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਐੱਨ. ਐੱਸ. ਏ. ਅਧੀਨ ਨਜ਼ਰਬੰਦ ਕੈਦੀਆਂ ਦੇ ਸੈੱਲਾਂ ’ਚ ਹੋਣ ਵਾਲੀਆਂ ਗੈਰ- ਕਾਨੂਨੀ ਸਰਗਰਮੀਆਂ ਦੀ ਸੂਚਨਾ ਮਿਲਣ ’ਤੇ ਉੱਥੇ ਵਾਧੂ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ।

ਗੈਰ-ਕਾਨੂਨੀ ਸਰਗਰਮੀਆਂ ਦੀ ਪੁਸ਼ਟੀ ਹੋਣ ’ਤੇ ਜੇਲ੍ਹ ਸਟਾਫ ਨੇ ਸ਼ਨੀਵਾਰ ਸਵੇਰੇ ਐੱਨ. ਐੱਸ. ਏ. ਸੈੱਲ ਦੇ ਕੰਪਲੈਕਸ ਦੀ ਤਲਾਸ਼ੀ ਲਈ। ਇਸ ਦੌਰਾਨ ਸਿਮ ਵਾਲਾ ਇੱਕ ਸਮਾਰਟ ਫੋਨ, ਇੱਕ ਕੀ-ਪੈਡ ਫੋਨ, ਕੀ-ਬੋਰਡ ਵਾਲਾ ਟੀ.ਵੀ. ਰਿਮੋਟ, ਜਾਸੂਸੀ-ਕੈਮ ਪੈੱਨ, ਪੈਨ ਡਰਾਈਵ, ਬਲਿਊਟੁੱਥ ਹੈੱਡਫੋਨ, ਸਪੀਕਰ ਅਤੇ ਇੱਕ ਸਮਾਰਟ ਘੜੀ ਨੂੰ ਜੇਲ੍ਹ ਸਟਾਫ਼ ਨੇ ਜ਼ਬਤ ਕਰ ਲਿਆ। ਇਨ੍ਹਾਂ ਅਣਅਧਿਕਾਰਤ ਵਸਤੂਆਂ ਨੂੰ ਇੱਥੇ ਪਹੁੰਚਾਉਣ ਵਾਲੇ ਸੋਮਿਆਂ ਅਤੇ ਢੰਗ ਦਾ ਪਤਾ ਲਾਇਆ ਜਾ ਰਿਹਾ ਹੈ।

Back to top button