IndiaHealth

ਦਰਦਨਾਕ ਹਾਦਸਾ, ਹਵਾਈ ਫੌਜ ਦਾ ਜਹਾਜ਼ ਕਰੈਸ਼, 2 ਪਾਇਲਟਾਂ ਦੀ ਮੌਤ, Video

ਤੇਲੰਗਾਨਾ ਵਿੱਚ ਸੋਮਵਾਰ (4 ਦਸੰਬਰ) ਨੂੰ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਭਾਰਤੀ ਹਵਾਈ ਸੈਨਾ ਦਾ ਇੱਕ ਟ੍ਰੇਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਖੁਦ ਹਵਾਈ ਸੈਨਾ ਨੇ ਦਿੱਤੀ ਹੈ। ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 8.55 ਵਜੇ ਤੇਲੰਗਾਨਾ ਦੇ ਡਿੰਡੀਗੁਲ ‘ਚ ਏਅਰ ਫੋਰਸ ਅਕੈਡਮੀ ‘ਚ ਪਿਲਾਟਸ ਸਿਖਲਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਹਾਦਸੇ ਵਿੱਚ ਹਵਾਈ ਸੈਨਾ ਦੇ ਦੋ ਪਾਇਲਟਾਂ ਦੀ ਮੌਤ ਹੋ ਗਈ ਸੀ।

 

ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਦੋ ਪਾਇਲਟਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚੋਂ ਇੱਕ ਇੰਸਟਰਕਟਰ ਸੀ ਜਦੋਂ ਕਿ ਦੂਜਾ ਹਵਾਈ ਫੌਜ ਦਾ ਕੈਡੇਟ ਸੀ। ਹਵਾਈ ਫੌਜ ਦਾ ਜਹਾਜ਼ ਤੜਕਸਾਰ ਟ੍ਰੇਨਿੰਗ ਲਈ ਰਵਾਨਾ ਹੋਇਆ ਸੀ ਪਰ ਇਹ ਰਾਹ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਦੋਵਾਂ ਪਾਇਲਟਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੇ ਤੋਂ ਹੋਰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ।

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਹੈਦਰਾਬਾਦ ਦੇ ਨੇੜੇ ਹੋਏ ਹਾਦਸੇ ਦੀ ਖ਼ਬਰ ਜਾਣ ਕੇ ਬਹੁਤ ਦੁੱਖ ਹੋਇਆ ਜਿਸ ਵਿੱਚ ਪਾਇਲਟਾਂ ਨੂੰ ਜਾਨ ਗਵਾਉਣੀ ਪਈ। ਦੁੱਖ ਦੀ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਹਾਂ।

ਜਾਣਕਾਰੀ ਮੁਤਾਬਕ, ਇਸ ਹਾਗਸੇ ਤੋਂ ਬਾਅਦ ਕੋਰਟ ਆਫ਼ ਇਨਕੁਆਰੀ ਦੇ ਆਦੇਸ਼ ਦੇ ਦਿੱਤੇ ਗਏ ਗਨ ਜਿਸ ਰਾਹੀਂ ਪਤਾ ਲਾਇਆ ਜਾਵੇਗਾ ਕਿ ਹਾਦਸੇ ਦੀ ਅਸਲ ਵਜ੍ਹਾ ਕੀ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਜਹਾਜ਼ ਕ੍ਰੈਸ਼ ਹੋਣ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਅੱਗ ਦੇ ਹਵਾਲੇ ਹੋ ਗਿਆ ਜਿਸ ਜਗ੍ਹਾ ਉੱਤੇ ਇਹ ਹਾਦਸਾ ਹੋਇਆ ਉਸ ਜਗ੍ਹਾ ਵੱਡੇ-ਵੱਡੇ ਪੱਧਰ ਦਿਖਾਈ ਦੇ ਰਹੇ ਸੀ।

 

Leave a Reply

Your email address will not be published. Required fields are marked *

Back to top button