ਰੈਲੀ ‘ਚ ਮਾਨ ਤੇ ਗਾਂਧੀ ਨੇ ਜੋੜੀਆਂ ਕੁਰਸੀਆਂ ਪਰ ਦਿਲ ਨਹੀਂ ਜੁੜੇ ! ਮਾਨ ਦੇ ਹੱਥ ਵੱਲ ਦੇਖਦੇ ਰਹਿ ਗਏ ਗਾਂਧੀ
In the rally, Mann and Gandhi joined the chairs but did not join the hearts! Gandhi kept looking at Maan's hand
ਰੈਲੀ ‘ਚ ਮਾਨ ਤੇ ਗਾਂਧੀ ਨੇ ਜੋੜੀਆਂ ਕੁਰਸੀਆਂ ਪਰ ਦਿਲ ਨਹੀਂ ਜੁੜੇ ! ਮਾਨ ਦੇ ਹੱਥ ਵੱਲ ਦੇਖਦੇ ਰਹਿ ਗਏ ਗਾਂਧੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਬਲੌਕ ਦੀ ਰੈਲੀ ਹੋਈ। ਜਿਸ ਵਿੱਚ ਦੇਸ਼ ਭਰ ਚੋਂ ਵਿਰੋਧੀ ਗੱਠਜੋੜ ਦੇ ਲੀਡਰ ਪਹੁੰਚੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੁਰਸੀਆਂ ਨਾਲ ਜੋੜ ਕੇ ਬੈਠੇ ਨਜ਼ਰ ਆਏ।
ਦਰਅਸਲ, ਇਹ ਤਸਵੀਰ ਬਹੁਤ ਖਾਸ ਹੈ, ਕਾਂਗਰਸ ਲੀਡਰ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਇਕੱਠੇ ਬੈਠੇ ਹੋਏ ਹਨ। ਇਹ ਤਸਵੀਰ ਦਿੱਲੀ ਦੇ ਰਾਮਲੀਲਾ ਮੈਦਾਨ ਦੀ ਹੈ। ਇੱਥੇ ਸੀਐੱਮ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਦੇ ਨਾਲ-ਨਾਲ ਹੋਰ ਗੱਲਾਂ ਨੂੰ ਲੈ ਕੇ ਇੰਡੀਆ ਗਠਜੋੜ ਦੀ ਰੈਲੀ ਹੋਈ।
ਇਸ ਮੌਕੇ ਸਟੇਜ ‘ਤੇ ਸਥਿਤੀ ਉਸ ਸਮੇਂ ਅਜੀਬ ਬਣ ਗਈ ਜਦੋਂ ਫਾਰੂਖ ਅਬਦੁੱਲਾ ਦਾ ਨਾਮ ਲਿਆ ਗਿਆ ਅਤੇ ਫਾਰੂਖ ਅਬਦੁੱਲਾ ਨੇ ਸੀਐੱਮ ਮਾਨ ਦਾ ਹੱਥ ਫੜ ਉਪਰ ਚੁੱਕ ਕੇ ਇੱਕਜੁੱਟਤਾ ਦਾ ਇਜ਼ਹਾਰ ਕੀਤ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੁਰਸੀ ਤੇ ਬੈਠੇ ਰਾਹੁਲ ਗਾਂਧੀ ਨੇ ਸੀਐੱਮ ਮਾਨ ਦੇ ਹੱਥ ਵੱਲ ਵੀ ਜ਼ਰੂਰ ਵੇਖਿਆ, ਹੋ ਸਕਦਾ ਸੀ ਰਾਹੁਲ ਜਾਂ ਸੀਐੱਮ ਮਾਨ ਇੱਕ-ਦੂਜੇ ਦਾ ਹੱਥ ਫੜਦੇ ਪਰ ਅਜਿਹਾ ਨਹੀਂ ਹੋਇਆ।
ਰਾਹੁਲ ਗਾਂਧੀ ਅਤੇ ਭਗਵੰਤ ਮਾਨ ਦੀ ਇਹ ਤਸਵੀਰ ਇਸ ਲਈ ਖਾਸ ਹੈ ਕਿਉਂਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਛੱਤੀ ਦਾ ਅੰਕੜਾ ਹੈ। ਪੰਜਾਬ ਵਿੱਚ ਦੋਵੇਂ ਪਾਰਟੀਆਂ ਇੱਕ-ਦੂਜੇ ਨੂੰ ਕੋਸਣ ਦਾ ਮੌਕਾ ਨਹੀਂ ਛੱਡਦੀਆਂ।