IPS ਗੁਰਪ੍ਰੀਤ ਸਿੰਘ ਭੁੱਲਰ ਨੇ ਆਈਜੀ ਦੇ ਅਹੁਦੇ ‘ਤੇ ਪਦਉੱਨਤ ਹੋਣ ਤੋਂ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਦਾ ਸਭ ਤੋਂ ਲੰਬਾ ਕਾਰਜਕਾਲ ਮੋਹਾਲੀ ਦੇ ਐੱਸ.ਐੱਸ.ਪੀ.ਦੇ ਤੌਰ ਤੇ ਰਿਹਾ ।ਉਹ 2009 ਤੋਂ 2013 ਅਤੇ 2015 ਤੋਂ ਅਗਸਤ 2016 ਤੱਕ ਮੁਹਾਲੀ ਦੇ ਐਸਐਸਪੀ ਰਹੇ।
ਬੀ.ਏ.ਆਨਰਸ ਦੀ ਡਿਗਰੀ, ਦਾਦਾ ਜੀ ਵੀ ਆਈ.ਪੀ.ਐਸ ਸਨ
ਗੁਰਪ੍ਰੀਤ ਸਿੰਘ ਭੁੱਲਰ 2004 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਸ ਨੇ ਬੀਏ ਆਨਰਜ਼ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੇ ਦਾਦਾ ਗੁਰਦਿਆਲ ਸਿੰਘ ਭੁੱਲਰ ਵੀ ਆਈਪੀਐਸ ਅਧਿਕਾਰੀ ਸਨ ਅਤੇ ਆਪਣੀਆਂ ਸੇਵਾਵਾਂ ਦੌਰਾਨ ਜਲੰਧਰ ਵਿੱਚ ਤਾਇਨਾਤ ਸਨ। ਗੁਰਦਿਆਲ ਸਿੰਘ ਭੁੱਲਰ 1957 ਤੋਂ 1960 ਦਰਮਿਆਨ ਜਲੰਧਰ ਦੇ ਐੱਸ.ਐੱਸ.ਪੀ. ਸੀ।
ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਨੇ 2016 ਵਿੱਚ 152 ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਐਲਾਨ ਕੀਤਾ ਸੀ। ਆਪਣੀ ਜਾਇਦਾਦ ਦੇ ਘੋਸ਼ਣਾ ਵਿੱਚ, ਉਸਨੇ ਅੱਠ ਮਕਾਨ, ਚਾਰ ਖੇਤੀਬਾੜੀ ਅਤੇ ਤਿੰਨ ਵਪਾਰਕ ਪਲਾਟਾਂ ਦਾ ਜ਼ਿਕਰ ਕੀਤਾ ਸੀ। ਉਹਨਾਂ ਕੋਲ 85 ਲੱਖ ਰੁਪਏ ਦੀ ਵਪਾਰਕ ਜਾਇਦਾਦ ਅਤੇ ਦਿੱਲੀ ਦੇ ਸੈਨਿਕ ਫਾਰਮ ਵਿੱਚ 1500 ਵਰਗ ਗਜ਼ ਦਾ ਖਾਲੀ ਪਲਾਟ ਵੀ ਹੈ।
ਇਸ ਤੋਂ ਇਲਾਵਾ ਮੁਹਾਲੀ ਦੇ ਇੱਕ ਪਿੰਡ ਵਿੱਚ ਉਸ ਦੀ 45 ਕਰੋੜ ਰੁਪਏ ਦੀ ਜ਼ਮੀਨ ਵੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਜ਼ਿਆਦਾਤਰ ਜੱਦੀ ਜਾਇਦਾਦ ਦੇ ਮਾਲਕ ਹਨ। ਉਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਸਿੰਘ ਦੀ ਕੁੱਲ ਜਾਇਦਾਦ 48 ਕਰੋੜ ਰੁਪਏ ਅਤੇ ਬਾਦਲ ਦੀ ਕੁੱਲ ਜਾਇਦਾਦ 102 ਕਰੋੜ ਰੁਪਏ ਸੀ।
ਵਿਰਾਸਤ ਵਿੱਚ ਮਿਲੀ ਜਾਇਦਾਦ
ਦਸਤਾਵੇਜ਼ਾਂ ਅਨੁਸਾਰ ਉਸ ਦੀ ਸਭ ਤੋਂ ਮਹਿੰਗੀ ਜਾਇਦਾਦ 45 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ, ਜੋ ਮੋਹਾਲੀ ਦੇ ਇੱਕ ਪਿੰਡ ਵਿੱਚ ਵਾਹੀਯੋਗ ਜ਼ਮੀਨ ਦੇ ਰੂਪ ਵਿੱਚ ਹੈ।