Punjab

ਵੋਟ ਪਾਉਣ ਤੋਂ ਬਾਅਦ ਹਰਸਿਮਰਤ ਬਾਦਲ ਹੋਏ ਭਾਵੁਕ, ਕਿਹਾ…..!!

Harsimrat Badal became emotional after voting, said

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ, ਇਸ ਸਿਆਸੀ ਲੀਡਰ ਵੀ ਆਪਣੇ ਹੱਕ ਦੀ ਵਰਤੋਂ ਕਰ ਰਹੇ ਹਨ ਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਇਸ ਮੌਕੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਹੱਕ ਦੀ ਵਰਤੋਂ ਕੀਤੀ ਤੇ ਇਸ ਤੋਂ ਬਾਅਦ ਉਹ ਕੁਝ ਭਾਵੁਕ ਵੀ ਨਜ਼ਰ ਆਏ।

ਮੀਡੀਆ ਨੂੰ ਸੰਬੋਧਨ ਹੁੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚੁਣੌਤੀ ਤਾਂ ਹਰ ਵਾਰ ਹੀ ਹੁੰਦੀ ਹੈ  ਪਰ ਇਸ ਵਾਰ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾਉਣ ਲਈ ਖੜ੍ਹੇ ਹੋਏ ਸਨ, ਉਨ੍ਹਾਂ ਕਿਹਾ ਕਿ ਮੰਤਰੀ ਨੂੰ ਇਸ ਲਈ ਉਮੀਦਵਾਰ ਬਣਾਇਆ ਗਿਆ ਹੈ ਕਿ ਉਹ ਆਪਣੇ ਜ਼ੋਰ ਜਬਰ ਨਾਲ ਵਰਕਰਾਂ ਨੂੰ ਧਮਕਾ ਲੈਣ ਤੇ ਬਾਕੀ ਦੋ ਉਮੀਦਵਾਰ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਪੱਟੇ ਹੋਏ ਹਨ।

ਇਸ ਮੌਕੇ ਬਾਦਲ ਨੇ ਕਿਹਾ ਕਿ ਜਿਸ ਕੁਰਸੀ ਉੱਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੈਠਦੇ ਸਨ, ਉੱਥੇ ਜਾ ਕੇ ਉਨ੍ਹਾਂ ਤੋਂ ਆਸ਼ਿਰਵਾਦ ਮੰਗਿਆ, ਉਨ੍ਹਾਂ ਦੀ ਬਹੁਤ ਯਾਦ ਆਈ, ਜਿਵੇਂ ਪਹਿਲਾਂ ਵੋਟ ਪਾਉਣ ਵੇਲੇ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ, ਇਸ ਵਾਰ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨਹੀਂ ਸਨ।

Back to top button