ਪਟਿਆਲਾ ਦੇ ਵਿਧਾਨ ਸਭਾ ਹਲਕਾ ਰਾਜਪੁਰਾ ਅਧਿਨ ਆਉਂਦੇ ਪਿੰਡ ਚਤਰ ਨਗਰ ਵਿੱਚ ਅੱਜ ਸਵੇਰੇ ਗੋਲੀਆਂ ਚੱਲ ਗਈਆਂ। ਇਹ ਫਾਇਰਿੰਗ ਦੋ ਧਿਰਾਂ ਵਿਚਾਲੇ ਹੋਈ ਹੈ, ਜਿਹਨਾਂ ਦਾ ਆਪਸ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਸ ਗੋਲੀਬਾਰੀ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ।
ਮਰਨ ਵਾਲਿਆਂ ਦੀ ਪਛਾਣ ਪਹਿਲੀ ਧਿਰ ਦਿਲਬਾਗ ਸਿੰਘ ਨਗਾਵਾ ਅਤੇ ਉਸ ਦਾ ਪੁੱਤਰ ਜੱਸੀ, ਦੂਜੀ ਧਿਰ ਦਾ ਸਤਵਿੰਦਰ ਸਿੰਘ ਸੱਤੀ ਇਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।
ਦੂਜੀ ਧਿਰ ਦਾ ਸਤਵਿੰਦਰ ਸਿੰਘ ਸੱਤੀ ਪਿੰਡ ਚਤਰ ਨਗਰ ਦੇ ਸਾਬਕਾ ਸਰਪੰਚ ਧਰਮ ਸਿੰਘ ਦਾ ਪੁੱਤਰ ਹੈ। ਪਿੰਡ ਚਤਰ ਨਗਰ ਵਿੱਚ ਇਹ ਜ਼ਮੀਨੀ ਵਿਵਾਦ 30 ਏਕੜ ਪੈਲੀ ਨੂੰ ਲੈ ਕੇ ਚੱਲ ਰਿਹਾ ਹੈ। ਇਸ ਜ਼ਮੀਨ ਨੂੰ ਲੈ ਕੇ ਇਹਨਾਂ ਧਿਰਾਂ ਵਿਚਾਲੇ ਤਕਰਾਰ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਸੀ। ਪਹਿਲਾਂ ਤਾਂ ਛੋਟੀ ਮੋਟੀ ਹੀ ਲੜਾਈ ਹੁੰਦੀ ਆ ਰਹੀ ਸੀ ਪਰ ਅੱਜ ਇਸ ਵਿਵਾਦ ਨੇ ਖੂਨੀ ਰੂਪ ਧਾਰ ਲਿਆ।
ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਗਏ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।