
ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ / ਚਸ਼ਾ ਤਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ , ਪੀ.ਪੀ.ਐਸ. , ਉੱਪ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋ 25 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤੱਸਕਰ ਕਾਬੂ ਵੱਡੀ ਸਫਲਤਾ ਪ੍ਰਾਪਤ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਕਰਾਇਮ ਬ੍ਰਾਂਚ ਦੇ ਏ.ਐਸ.ਆਈ ਭੁਪਿੰਦਰ ਸਿੰਘ ਦੀ ਸਪੈਸ਼ਲ ਪੁਲਿਸ ਪਾਰਟੀ ਦੀ ਟੀਮ ਬਾਸਿਲਸਿਲਾ ਨਾਕਾਬੰਦੀ ਬਾ – ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ GT ਰੋਡ ਹਾਈਟੈਕ ਨਾਕਾ ਦਿਆਲਪੁਰ ਵਿਖੇ ਮੌਜੂਦ ਸੀ ਕਿ ਦੋਰਾਨੇ ਚੈਕਿੰਗ 02 ਮੋਨੇ ਵਿਅਕਤੀ ਮੋਟਰ ਸਾਇਕਲ ਨੰਬਰੀ PB 09 X 2042 ਮਾਰਕਾ ਯਾਮਹਾ R15 ਰੰਗ ਕਾਲਾ ਤੇ ਸਵਾਰ ਹੋਕੇ ਅੰਮ੍ਰਿਤਸਰ ਸਾਇਡ ਵੱਲੋ ਆਏ , ਜੋ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਆਪਣਾ ਮੋਟਰ ਸਾਇਕਲ ਪਿੱਛੇ ਨੂੰ ਮੋੜਣ ਲੱਗੇ , ਜੋ ਟ੍ਰੈਫਿਕ ਜਿਆਦਾ ਹੋਣ ਕਾਰਨ ਨਾ ਮੁੜ ਪਾਏ।
ਜਿਹਨਾਂ ਨੂੰ ਏ.ਐਸ.ਆਈ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ , ਜੋ ਮੋਟਰ ਸਾਇਕਲ ਚਾਲਕ ਨੇ ਆਪਣਾ ਨਾਮ ਸੋਰਵ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 32 , ਮੋਹਲਾ ਸ਼ਿਵ ਨਗਰ , ਨੇੜੇ ਸੋਡਲ ਚੋਕ , ਥਾਣਾ ਡਵੀਜ਼ਨ ਨੰਬਰ 8 ਕਮਿਸ਼ਨਰੇਟ ਜਲੰਧਰ ਅਤੇ ਪਿੱਛੇ ਬੈਠੇ ਵਿਆਕਤੀ ਨੇ ਆਪਣਾ ਨਾਮ ਦੀਪਕ ਪੁੱਤਰ ਫੂਲ ਚੰਦ ਵਾਸੀ ਮੁਹੱਲਾ ਬਚਿੰਤ ਨਗਰ , ਨੇੜੇ ਵਿਕਾਸ ਮਾਡਲ ਸਕੂਲ ਰੇਰੂ , ਥਾਣਾ ਡਵੀਜਨ ਨੰਬਰ 8 ਕਮਿਸ਼ਨਰੇਟ ਜਲੰਧਰ ਦੱਸਿਆ।
ਜਿਹਨਾ ਦੇ ਮੋਟਰ ਸਾਇਕਲ ਦੇ ਹੈੱਡਲ ਦੇ ਖੱਬੇ ਪਾਸੇ ਟੰਗੇ ਵਜਨਦਾਰ ਲਿਫਾਫਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ ਹੈਰੋਇਨ ਬ੍ਰਾਮਦ ਹੋਈ , ਜੋ ਵਜਨ ਕਰਨ ਤੇ 25 ਗ੍ਰਾਮ ਹੋਈ । ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 157 ਮਿਤੀ 14.09.2022 ਅ / ਧ 21 ( B ) -61-85 NDPS Act ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਥੋ ਲੈਕੇ ਆਉਂਦਾ ਹੈ , ਅਤੇ ਕਿਸ ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਬੈਕਵਡ- ਫਾਰਵਡ ਲਿੰਕ ਬਾਰੇ ਵੀ ਜਾਨਣਾ ਜਰੂਰੀ ਹੈ।







