ਅਮਰੀਕਾ ‘ਚ ਕਤਲ ਦੇ ਦੋਸ਼ ‘ਚ 5 ਪੰਜਾਬੀ ਨੌਜਵਾਨ ਗ੍ਰਿਫਤਾਰ
5 Punjabi youth arrested for murder of 5 Indians in America
ਅਮਰੀਕਾ ਦੇ ਨਿਊਜਰਸੀ ਦੇ ਇੱਕ ਜੰਗਲ ਵਿੱਚ ਇੱਕ ਭਾਰਤੀ ਵਿਅਕਤੀ ਦਾ ਕਤਲ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਓਸ਼ੀਅਨ ਕਾਉਂਟੀ ਦੇ ਸਰਕਾਰੀ ਵਕੀਲ ਬ੍ਰੈਡਲੇ ਬਿਲਹਿਮਰ ਅਤੇ ਨਿਊਜਰਸੀ ਪੁਲਸ ਦੇ ਕਰਨਲ ਪੈਟਰਿਕ ਕੈਲਹਾਨ ਮੁਤਾਬਕ ਇਨ੍ਹਾਂ ਦੋਸ਼ੀਆਂ ਵਿੱਚੋਂ ਆਖਰੀ ਦੋਸ਼ੀ ਸੰਦੀਪ ਕੁਮਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਕੁਲਦੀਪ ਕੁਮਾਰ ਦੀ ਲਾਸ਼ 14 ਦਸੰਬਰ ਨੂੰ ਨਿਊਜਰਸੀ ਦੇ ਗ੍ਰੀਨਵੁੱਡ ਵਾਈਲਡ ਲਾਈਫ ਮੈਨੇਜਮੈਂਟ ਏਰੀਆ ‘ਚ ਮਿਲੀ ਸੀ, ਜਿਸ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੇ 26 ਅਕਤੂਬਰ ਨੂੰ ਉਨ੍ਹਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਪਰ ਉਨ੍ਹਾਂ ਦੀ ਲਾਸ਼ ਕਰੀਬ 2 ਮਹੀਨਿਆਂ ਬਾਅਦ ਮਿਲੀ। ਸਰਕਾਰੀ ਵਕੀਲ ਦੇ ਦਫਤਰ ਨੇ ਦੱਸਿਆ ਕਿ ਕਤਲ 22 ਅਕਤੂਬਰ ਦੇ ਆਸ-ਪਾਸ ਹੋਇਆ ਸੀ ਅਤੇ ਲਾਸ਼ ਪੂਰੀ ਤਰ੍ਹਾਂ ਸੜ੍ਹ ਚੁੱਕੀ ਸੀ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਉਨ੍ਹਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ।
ਪ੍ਰੌਸੀਕਿਊਟਰ ਦੇ ਦਫਤਰ ਅਨੁਸਾਰ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਵਿੱਚ 5 ਦੋਸ਼ੀਆਂ ਨੂੰ ਇਸ ਕਤਲ ਨਾਲ ਜੋੜਿਆ ਗਿਆ। ਇਨ੍ਹਾਂ ਵਿੱਚੋਂ 4 ਮੁਲਜ਼ਮ ਇੰਡੀਆਨਾ ਸੂਬੇ ਦੇ ਗ੍ਰੀਨਵੁੱਡ ਦੇ ਰਹਿਣ ਵਾਲੇ ਹਨ। ਸੌਰਵ ਕੁਮਾਰ (23), ਗੌਰਵ ਸਿੰਘ (27), ਨਿਰਮਲ ਸਿੰਘ (30), ਗੁਰਦੀਪ ਸਿੰਘ (22) ਅਤੇ ਇੱਕ ਮੁਲਜ਼ਮ ਸੰਦੀਪ ਕੁਮਾਰ (34) ਨਿਊਯਾਰਕ ਦੇ ਓਜ਼ੋਨ ਪਾਰਕ ਦਾ ਰਹਿਣ ਵਾਲਾ ਹੈ।