Jalandhar
ਜਲੰਧਰ ‘ਚ ਟੂਰਿਸਟ ਬੱਸ ਤੇ ਟਰੈਕਟਰ ਦੀ ਭਿਆਨਕ ਟੱਕਰ, ਡਰਾਈਵਰ ਸਮੇਤ 4 ਦੀ ਮੌਤ, 10 ਜ਼ਖਮੀ
Terrible collision between tourist bus and tractor in Jalandhar, 4 including driver killed, 10 injured

ਜਲੰਧਰ ਪਠਾਨਕੋਟ ਹਾਈਵੇਅ ਤੇ ਕਾਲਾ ਬੱਕਰਾ ਨਜ਼ਦੀਕ ਸੋਮਵਾਰ ਤੜਕਸਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਜਾ ਰਹੀ ਇੱਕ ਟੂਰਿਸਟ ਬੱਸ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ।ਐਸਐਸਐਫ ਫੋਰਸ ਅਨੁਸਾਰ ਬੱਸ ਅਸ਼ੋਕ ਬੱਸ ਸਰਵਿਸ ਦੀ ਸੀ ਅਤੇ ਯਾਤਰੀਆਂ ਨੂੰ ਲੈ ਕੇ ਜੰਮੂ ਜਾ ਰਹੀ ਸੀ। ਇਹ ਹਾਦਸਾ ਕਾਲਾ ਬੱਕਰਾ ਨੇੜੇ ਵਾਪਰਿਆ, ਜਿੱਥੇ ਬੱਸ ਇੱਕ ਟਰੈਕਟਰ ਟਰਾਲੀ ਨਾਲ ਟਕਰਾ ਗਈ ਅਤੇ ਟਰਾਲੀ ਪਲਟ ਗਈ। ਟੱਕਰ ਤੋਂ ਬਾਅਦ ਬੱਸ ਵਿੱਚ ਹਫੜਾ-ਦਫੜੀ ਮਚ ਗਈ ਮ੍ਰਿਤਕਾਂ ਦੀ ਪਛਾਣ ਜੰਮੂ ਦੇ ਰਿਆਸੀ ਦੇ ਰਹਿਣ ਵਾਲੇ ਸੁਖਵੰਤ ਸਿੰਘ ਅਤੇ ਦਿੱਲੀ ਦੇ ਉੱਤਮ ਨਗਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।