Punjab

ਪੰਜਾਬ ‘ਚ ਲਗਾਤਾਰ 3 ਦਿਨ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Schools, colleges and government offices will remain closed for 3 consecutive days in Punjab

ਆਉਣ ਵਾਲੇ ਦਿਨਾਂ ਵਿੱਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ, ਜਿਸ ਨਾਲ ਬੱਚਿਆਂ ਤੋਂ ਲੈ ਕੇ ਸਰਕਾਰੀ ਕਰਮਚਾਰੀਆਂ ਤੱਕ ਸਾਰਿਆਂ ਨੂੰ ਰਾਹਤ ਮਿਲੇਗੀ। ਪੰਜਾਬ ਸਰਕਾਰ ਨੇ 14 ਅਪ੍ਰੈਲ (ਸੋਮਵਾਰ) ਨੂੰ ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਅੰਬੇਡਕਰ ਦੀ ਜਨਮ ਦਿਨ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ “ਨੇਗੋਸ਼ੀਏਬਲ ਇੰਸਟਰੂਮੈਂਟਸ ਐਕਟ 1881” ਦੀ ਧਾਰਾ 25 ਅਧੀਨ ਘੋਸ਼ਿਤ ਕੀਤੀ ਗਈ ਹੈ।

ਲਗਾਤਾਰ ਤਿੰਨ ਦਿਨ ਦੀਆਂ ਛੁੱਟੀਆਂ:

ਸ਼ਨੀਵਾਰ (12 ਅਪ੍ਰੈਲ): ਹਫਤਾਵਾਰੀ ਛੁੱਟੀ

ਐਤਵਾਰ (13 ਅਪ੍ਰੈਲ): ਵਿਸਾਖੀ ਦਾ ਤਿਉਹਾਰ ਅਤੇ ਹਫਤਾਵਾਰੀ ਛੁੱਟੀ

ਸੋਮਵਾਰ (14 ਅਪ੍ਰੈਲ): ਡਾ. ਅੰਬੇਡਕਰ ਜਯੰਤੀ ਮੌਕੇ ਸਰਕਾਰੀ ਛੁੱਟੀ

ਇਸ ਦੌਰਾਨ ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨ ਬੰਦ ਰਹਿਣਗੇ। ਪੰਜਾਬ ਸਰਕਾਰ ਨੇ ਇਸ ਸੰਬੰਧੀ ਇਕ ਅਧਿਕਾਰਿਕ ਪੱਤਰ ਵੀ ਜਾਰੀ ਕੀਤਾ ਹੈ

Back to top button