

ਪੰਜਾਬ ਦੇ ਸਕੂਲਾਂ ਵਿੱਚ 2 ਜੂਨ ਤੋਂ ਛੁੱਟੀਆਂ ਪੈਣ ਜਾ ਰਹੀਆਂ ਹਨ, ਜਿਸ ਕਰਕੇ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਰਕਾਰ ਨੇ ਪੀਟੀਐਮ (ਮਾਪੇ-ਅਧਿਆਪਕ ਮੀਟਿੰਗ) ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਮੀਟਿੰਗ 31 ਮਈ ਨੂੰ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਸਾਰੇ ਮਾਪਿਆਂ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ ਅਤੇ ਇਸਦੀ ਜ਼ਿੰਮੇਵਾਰੀ ਪ੍ਰਿੰਸਿਪਲਾਂ ਉੱਤੇ ਰਹੇਗੀ। ਇਸ ਮੀਟਿੰਗ ਲਈ ਤਿੰਨ ਮੁੱਖ ਮੁੱਦੇ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ ‘ਤੇ ਚਰਚਾ ਕੀਤੀ ਜਾਵੇਗੀ।

ਪੀਟੀਐਮ ਵਿੱਚ ਇਹ 3 ਮੁੱਖ ਪਾਇੰਟ
ਛੁੱਟੀਆਂ ਵਿੱਚ ਦਿੱਤਾ ਜਾਣ ਵਾਲਾ ਕੰਮ
ਸਾਰੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਛੁੱਟੀਆਂ ਵਿੱਚ ਦਿੱਤਾ ਜਾਣ ਵਾਲਾ ਕੰਮ ਬਾਰੇ ਜਾਣੂ ਕਰਵਾਇਆ ਜਾਵੇਗਾ। ਨਾਲ ਹੀ, ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਆਪਣੇ ਬੱਚਿਆਂ ਨੂੰ ਇਹ ਕੰਮ ਪੂਰਾ ਕਰਨ ਲਈ ਉਤਸ਼ਾਹਿਤ ਕਰਨ।
ਮਹੀਨਾਵਾਰ ਟੈਸਟ
ਮਾਪਿਆਂ ਨੂੰ ਛੁੱਟੀਆਂ ਤੋਂ ਬਾਅਦ ਹੋਣ ਵਾਲੇ ਮਹੀਨਾਵਾਰ ਟੈਸਟਾਂ ਬਾਰੇ ਦੱਸਿਆ ਜਾਵੇਗਾ। ਇਹ ਟੈਸਟ 15 ਜੁਲਾਈ ਤੋਂ ਸ਼ੁਰੂ ਹੋਣਗੇ ਅਤੇ ਮਾਪਿਆਂ ਨੂੰ ਇਸਦੇ ਸਿਲੇਬਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਮਿਸ਼ਨ ਸਮਰਥ
ਕਲਾਸ ਤੀਜੀ ਤੋਂ ਅਠਵੀਂ ਤਕ ਦੇ ਵਿਦਿਆਰਥੀਆਂ ਲਈ ਮਿਸ਼ਨ ਸਮਰਥ ਦੇ ਤਹਿਤ ਗਰਮੀ ਦੀਆਂ ਛੁੱਟੀਆਂ ਵਿੱਚ ਭੇਜੇ ਜਾਣ ਵਾਲੇ ਵੀਡੀਓ ਲੈਕਚਰ ਅਤੇ ਪ੍ਰੈਕਟਿਸ ਸਵਾਲਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਵਿਦਿਆਰਥੀਆਂ ਦੀ ਤਿਆਰੀ ਜਾਰੀ ਰਹਿ ਸਕੇ।
