

ਲੁਧਿਆਣਾ ਦੇ ਮਸ਼ਹੂਰ ਆਰਤੀ ਚੌਂਕ ਵਿੱਚ ਅੱਜ ਉਸ ਵੇਲੇ ਇੱਕ ਵੱਡੀ ਵਾਰਦਾਤ ਵਾਪਰ ਗਈ ਜਦੋਂ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ ‘ਤੇ ਇੱਕ ਮਹਿਲਾ ਦੀ ਲਾਸ਼ ਲਿਆਇਆ ਅਤੇ ਉਸ ਨੇ ਚੌਂਕ ਦੇ ਨੇੜੇ ਆਕੇ ਲਾਸ਼ ਨੂੰ ਫਲਾਈ ਓਵਰ ਦੇ ਹੇਠ ਬਣੇ ਡਿਵਾਈਡਰ ‘ਤੇ ਸੁੱਟ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ।

