India

ਟਰੈਕਟਰ-ਟਰਾਲੀ ‘ਚ ਸਕੂਲ ਜਾਂਦੇ ਅਧਿਆਪਕ ਅਤੇ ਵਿਦਿਆਰਥੀ, ਥਾਂ-ਥਾਂ ਭਰਿਆ ਪਾਣੀ

ਟਰੈਕਟਰ-ਟਰਾਲੀ 'ਚ ਸਕੂਲ ਜਾਂਦੇ ਅਧਿਆਪਕ ਅਤੇ ਵਿਦਿਆਰਥੀ, ਥਾਂ-ਥਾਂ ਭਰਿਆ ਪਾਣੀ

ਪੰਜਾਬ ਵਿੱਚ ਵੀ ਕਈ ਥਾਵਾਂ ‘ਤੇ ਬਰਸਾਤ ਹੋ ਰਹੀ ਹੈ। ਜਿਸ ਨਾਲ ਥਾਂ-ਥਾਂ ‘ਤੇ ਪਾਣੀ ਭਰਿਆ ਨਜ਼ਰ ਆਉਂਦਾ ਹੈ। ਉਥੇ ਹੀ ਮਾਨਸਾ ਵਿਖੇ ਹੋ ਰਹੀ ਬਾਰਿਸ਼ ਦੌਰਾਨ ਲੋਕ ਧਰਨਾ ਦੇਣ ਨੁੰ ਮਜਬੂਰ ਹਨ, ਕਿਉਂਕਿ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਪਾਣੀ ਚਿੰਤਾ ਵਧਾ ਰਿਹਾ ਹੈ ਤਾਂ ਉਥੇ ਹੀ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਟਰੈਕਟਰ ਟਰਾਲੀਆਂ ਉੱਤੇ ਚੜ੍ਹ ਕੇ ਸਕੂਲ ਜਾਂਦੇ ਹਨ।

ਟਰੈਕਟਰ-ਟਰਾਲੀ ‘ਚ ਸਕੂਲ ਜਾਂਦੇ ਅਧਿਆਪਕ ਅਤੇ ਵਿਦਿਆਰਥੀ

ਧਰਨੇ ਦੌਰਾਨ ਮਹਿਲਾ  ਨੇ ਕਿਹਾ ਕਿ ‘ਸਾਡੇ ਬੱਚੇ ਸਕੂਲ ਨਹੀਂ ਜਾ ਸਕਦੇ ਕਿਉਂਕਿ ਮੁਹੱਲੇ ਵਿੱਚ ਪਾਣੀ ਭਰਿਆ ਰਹਿੰਦਾ ਹੈ। ਹਾਲਾਂਕਿ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਮਜਬੂਰੀ ਵਿੱਚ ਸਕੂਲ ਜਾਣਾ ਪੈਂਦਾ ਹੈ ਪਰ ਉਹ ਵੀ ਸਕੂਲ ਦਾਖਲ ਹੋਣ ਲਈ ਟਰੈਕਟਰ-ਟਰਾਲੀ ਦਾ ਸਹਾਰਾ ਲੈਂਦੇ ਹਨ। ਇਸ ਤਰ੍ਹਾਂ ਸਕੂਲ ਦਾਖਲ ਹੁੰਦੇ ਨੇ ਜਿਵੇਂ ਕੋਈ ਦਰਿਆ ਪਾਰ ਕਰਕੇ ਜਾਣਾ ਹੋਵੇ। ਮਜਬੂਰ ਅਧਿਆਪਕ ਆਪਣੇ ਵਹੀਕਲਾਂ ਨੂੰ ਵੀ ਟਰਾਲੀ ਦੇ ਵਿੱਚ ਚੜ੍ਹਾਉਂਦੇ ਨੇ ਫਿਰ ਸਕੂਲ ਪਹੁੰਚਦੇ ਨੇ ਅਤੇ ਟਰਾਲੀ ਦੇ ਵਿੱਚ ਹੀ ਵਹੀਕਲਾਂ ਨੂੰ ਲੈ ਕੇ ਵਾਪਸ ਸਕੂਲ ਚੋਂ ਘਰ ਜਾਂਦੇ ਹਨ। ਨਜ਼ਦੀਕ ਪੈਂਦੇ ਸਰਕਾਰੀ ਸਕੂਲ ਦੇ ਦੋਵਾਂ ਗੇਟਾਂ ਦੇ ਉੱਪਰ ਪਾਣੀ ਭਰਿਆ ਹੋਣ ਕਾਰਨ ਬੱਚੇ ਵੀ ਸਕੂਲ ਨਹੀਂ ਜਾ ਰਹੇ ਅਤੇ ਅਸੀਂ ਆਪਣੇ ਬੱਚਿਆਂ ਨੂੰ ਇੰਨੇ ਗੰਦੇ ਪਾਣੀ ਵਿੱਚ ਸਕੂਲ ਭੇਜਣਾ ਵੀ ਨਹੀਂ ਚਾਹੁੰਦੇ।

Back to top button