ਅੱਠ IPS ਅਧਿਕਾਰੀਆਂ ਨੂੰ ਤਰੱਕੀ ਦੇ ਕੇ ਬਣਾਇਆ DGP, ਪੜ੍ਹੋ ਪੂਰੀ ਸੂਚੀ
DGP created by promoting eight IPS officials, read full list


DGP created by promoting eight IPS officials, read full list

ਪੰਜਾਬ ਸਰਕਾਰ ਨੇ ਅੱਠ ਆਈਪੀਐੱਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਜੀਪੀ ਬਣਾ ਦਿੱਤਾ। ਇਸ ਦੇ ਨਾਲ ਹੀ 23 ਜ਼ਿਲ੍ਹਿਆਂ ਵਾਲੇ ਸੂਬੇ ’ਚ ਹੁਣ 20 ਡੀਜੀਪੀ ਹੋ ਗਏ ਹਨ, ਜਿਹੜੇ ਹੁਣ ਤੱਕ ਦੇ ਸਭ ਤੋਂ ਵੱਧ ਹਨ। ਸੋਮਵਾਰ ਨੂੰ ਸੂਬਾ ਸਰਕਾਰ ਨੇ 1994 ਬੈਚ ਦੇ ਅੱਠ ਆਈਪੀਐੱਸ ਅਧਿਕਾਰੀਆਂ ਨੂੰ ਡੀਜੀਪੀ ਦੇ ਅਹੁਦੇ ’ਤੇ ਤਰੱਕੀ ਦਿੱਤੀ। ਜਿਨ੍ਹਾਂ ਅਧਿਕਾਰੀਆਂ ਨੂੰ ਡੀਜੀਪੀ ਬਣਾਇਆ ਗਿਆ ਹੈ ਉਨ੍ਹਾਂ ਡਾ. ਨਰੇਸ਼ ਕੁਮਾਰ, ਰਾਮ ਸਿੰਘ, ਸੁਧਾਂਸ਼ੂ ਸ਼ੇਖਰ ਸ੍ਰੀਵਾਸਤਵ, ਪ੍ਰਵੀਨ ਕੁਮਾਰ ਸਿਨਹਾ, ਬੀ ਚੰਦਰਸ਼ੇਖਰ, ਏਐੱਸ ਰਾਏ, ਵੀ ਨੀਰਜਾ ਤੇ ਅਨਿਤਾ ਪੁੰਜ ਸ਼ਾਮਿਲ ਹਨ।
ਚੇਤੇ ਰਹੇ ਕਿ 1989 ਬੈਚ ਦੇ ਆਈਪੀਐੱਸ ਅਧਿਕਾਰੀ ਪਰਾਗ ਜੈਨ ਤੇ 1992 ਬੈਚ ਦੇ ਹਰਪ੍ਰੀਤ ਸਿੰਘ ਸਿੱਧੂ ਇਸ ਸਮੇਂ ਕੇਂਦਰੀ ਡੈਪੂਟੇਸ਼ਨ ’ਤੇ ਸੇਵਾਵਾਂ ਦੇ ਰਹੇ ਹਨ। ਆਪ੍ਰੇਸ਼ਨ ਸਿੰਧੂਰ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਰਾਗ ਜੈਨ ਨੂੰ ਪਿਛਲੇ ਦਿਨੀਂ ਹੀ ਰਾਅ ਮੁਖੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਥੇ ਹੀ ਹਰਪ੍ਰੀਤ ਸਿੰਘ ਸਿੱਧੂ ਇਸ ਸਮੇਂ ਆਈਟੀਬੀਪੀ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। 1989 ਬੈਚ ਦੇ ਸੀਨੀਅਰ ਅਧਿਕਾਰੀ ਸੰਜੀਵ ਕਾਲੜਾ, 1992 ਬੈਚ ਦੇ ਸ਼ਰਦ ਸੱਤਿਆ ਚੌਹਾਨ, ਗੌਰਵ ਯਾਦਵ, ਕੁਲਦੀਪ ਸਿੰਘ ਤੋਂ ਇਲਾਵਾ 1993 ਬੈਚ ਦੇ ਗੁਰਪ੍ਰੀਤ ਦਿਓ, ਵਰਿੰਦਰ ਕੁਮਾਰ ਈਸ਼ਵਰ ਸਿੰਘ, ਡਾ. ਜਤਿੰਦਰ ਕੁਮਾਰ ਜੈਨ, ਸ਼ਸ਼ੀ ਪ੍ਰਭਾ, ਅਰਪਿਤ ਸ਼ੁਕਲਾ ਡੀਜੀਪੀ ਦੇ ਅਹੁਦੇ ’ਤੇ ਹਨ। ਸੂਬਾ ਸਰਕਾਰ ਵੱਲੋਂ ਬੀਤੇ ਸਾਲ ਹੀ 1993 ਬੈਚ ਦੇ ਆਈਪੀਐੱਸ ਅਧਿਕਾਰੀਆਂ ਨੂੰ ਸਪੈਸ਼ਲ ਡੀਜੀਪੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਚੇਤੇ ਰਹੇ ਕਿ 1997 ਬੈਚ ਦੇ ਆਈਪੀਐੱਸ ਅਧਿਕਾਰੀ ਸਾਬਕਾ ਡੀਜੀਪੀ ਵੀਕੇ ਭਾਵੜਾ ਦੇ ਛੁੱਟੀ ’ਤੇ ਜਾਣ ਤੋਂ ਬਾਅਦ ਗੌਰਵ ਯਾਦਵ ਨੂੰ 4 ਜੁਲਾਈ 2022 ਨੂੰ ਡੀਜੀਪੀ ਦਾ ਵਾਧਾ ਕਾਰਜਭਾਰ ਸੌਂਪਿਆ ਗਿਆ ਸੀ।
