PunjabReligious
Trending

CBI ਵਲੋਂ ਕਰਨਲ ਬਾਠ ਕੁੱਟਮਾਰ ਮਾਮਲੇ ‘ਚ 3 ਇੰਸਪੈਕਟਰਾਂ ਸਣੇ 5 ਪੁਲਿਸ ਮੁਲਾਜ਼ਮਾਂ FIR ਦਰਜ

CBI registers FIR against 5 police personnel including 3 inspectors in Colonel Bath assault case

CBI registers FIR against 5 police personnel including 3 inspectors in Colonel Bath assault case

ਸੀਬੀਆਈ ਨੇ 21 ਮਾਰਚ 2025 ਨੂੰ ਪਟਿਆਲਾ ਵਿੱਚ ਹਰਭੰਸ ਢਾਬੇ ‘ਤੇ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ‘ਤੇ ਹੋਏ ਹਮਲੇ ਦੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਸੀਬੀਆਈ ਨੇ ਪਟਿਆਲਾ ਪੁਲਿਸ ਤੋਂ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਅਤੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

ਜਾਣਕਾਰੀ ਲਈ ਦੱਸ ਦੇਈਏ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁੱਟਮਾਰ ਮਾਮਲੇ ‘ਚ CBI ਨੇ FIR ਦਰਜ ਕੀਤੀ ਹੈ। ਇਸ ਵਿੱਚ 3 ਇੰਸਪੈਕਟਰਾਂ ਸਮੇਤ 5 ਪੁਲਿਸ ਮੁਲਾਜ਼ਮਾਂ ਦੇ ਨਾਂਅ ਦਰਜ ਹਨ। ਇੰਸਪੈਕਟਰ ਰੋਣੀ ਸਿੰਘ, ਹਰਜਿੰਦਰ ਸਿੰਘ ਤੇ ਹੈਰੀ ਬੋਪਾਰਾਏ ਨਾਂਅ ਵੀ ਸ਼ਾਮਲ ਹੈ। ਇਸਦੇ ਨਾਲ ਹੀ FIR ‘ਚ ਰਾਜਵੀਰ ਸਿੰਘ ਤੇ ਸੁਰਜੀਤ ਸਿੰਘ ਦਾ ਨਾਂਅ ਵੀ ਸ਼ਾਮਲ ਹੈ

ਟ੍ਰੇਨਿੰਗ ਸਮੇ ਮਹਿਲਾ ਸਿਪਾਹੀਆਂ ਨੇ ਕਿਹਾ, ਖੁੱਲ੍ਹੇ ”ਚ ਨਹਾਉਣਾ ਪੈਂਦਾ, ਬਾਥਰੂਮ ‘ਚ ਲੱਗੇ ਨੇ ਕੈਮਰੇ

ਕੀ ਹੈ ਪੂਰਾ ਮਾਮਲਾ

13 ਅਤੇ 14 ਮਾਰਚ ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦਾ ਪੁੱਤਰ ਪਟਿਆਲਾ ਦੇ ਰਾਜਿੰਦਰ ਹਸਪਤਾਲ ਨੇੜੇ ਇੱਕ ਢਾਬੇ ‘ਤੇ ਖਾਣਾ ਖਾ ਰਹੇ ਸਨ। ਇਸ ਦੌਰਾਨ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਅਤੇ ਕੁਝ ਹੀ ਸਮੇਂ ਵਿੱਚ 4 ਇੰਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ

Back to top button