ਧੀ ਦੀ ਲਾਸ਼ ਲੈ ਕੇ ਪ੍ਰਸ਼ਾਸ਼ਨਿਕ ਕੰਪਲੈਕਸ ਪੁੱਜਾ ਰਿਕਸ਼ਾ ਚਾਲਕ, DC ਵਲੋਂ SDM ਨੂੰ ਜਾਂਚ ਦੇ ਹੁਕਮ
Rickshaw driver reaches administrative complex with daughter's body, DC orders SDM to investigate
Rickshaw driver reaches administrative complex with daughter’s body, DC orders SDM to investigate
ਇਕ ਰਿਕਸ਼ਾ ਚਾਲਕ ਵਿਅਕਤੀ ਆਪਣੀ 9 ਸਾਲ ਦੀ ਧੀ ਦੀ ਲਾਸ਼ ਲੈ ਕੇ ਰਿਸ਼ਤੇਦਾਰਾਂ ਸਮੇਤ ਡਿਪਟੀ ਕਮਿਸ਼ਨਰ ਦਫਤਰ ਪੁੱਜਾ। ਪੀੜਤ ਤੇ ਉਸ ਦੇ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਇਕ ਨਾਬਾਲਿਗ ਲੜਕੀ ਦੇ ਪ੍ਰੇਮੀ ਨਾਲ ਫ਼ਰਾਰ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਸ਼ੱਕ ਕਾਰਨ ਚੱਲਦੇ 3 ਦਿਨ ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ। ਇਸ ਦੌਰਾਨ ਉਸ ਦੀ ਘਰ ਵਿਚ ਬਿਮਾਰ 9 ਸਾਲਾ ਬੇਟੀ ਨੂੰ ਸਮੇਂ ਸਿਰ ਦਵਾਈ ਨਹੀਂ ਮਿਲ ਸਕੀ ਤੇ ਉਸ ਦੀ ਬੱਚੀ ਦਮ ਤੋੜ ਗਈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਦੁਪਹਿਰ ਤੋਂ ਪਰਿਵਾਰ ਨੂੰ ਜਾਂਚ ਦਾ ਭਰੋਸਾ ਦਿਵਾ ਕੇ ਡੀਸੀ ਦਫਤਰ ਤੋਂ ਜਾਣ ਤੇ ਬੱਚੀ ਦੇ ਸਸਕਾਰ ਲਈ ਮਨਾਉਂਦੀ ਰਹੀ, ਪਰ ਪੀੜਤ ਧਿਰ ਇਨਸਾਫ ਲਈ ਵਰ੍ਹਦੇ ਮੀਂਹ ਵਿਚ ਰੋਸ ਮੁਜ਼ਾਹਰੇ ’ਤੇ ਅੜੀ ਰਹੀ।
ਡਿਪਟੀ ਕਮਿਸ਼ਨਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਪੀੜਤ ਨੂੰ ਬੁਲਾ ਕੇ ਘਟਨਾ ਦੀ ਜਾਣਕਾਰੀ ਲਈ। ਉਨ੍ਹਾਂ ਨੇਥਾਣਾ ਹੈਬੋਵਾਲ ਮੁਖੀ ਤੇ ਚੌਂਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੂੰ ਮੌਕੇ ’ਤੇ ਸੱਦਿਆ ਤੇ ਜਾਂਚ ਸਬ-ਡਵੀਜ਼ਨਲ ਮਜਿਸਟਰੇਟ ਪੱਛਮੀ ਨੂੰ ਮਾਰਕ ਕਰਦੇ ਹੋਏ ਰਿਪੋਰਟ ਮੰਗੀ ਹੈ।







