
NRI Sabha Punjab President praises CM Mann for making Punjab a state equipped with modern anti-drone system
ਜਲੰਧਰ/ ਐਸ ਐਸ ਚਾਹਲ /
ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਲਈ ਅੱਜ ‘ਆਪ’ ਸਰਕਾਰ ਨੇ ਪੰਜਾਬ ਪੁਲਿਸ ਨੂੰ 3 ਐਂਟੀ-ਡਰੋਨ ਸਿਸਟਮ ਸੌਂਪੇ। ਪੰਜਾਬ ਆਧੁਨਿਕ ਐਂਟੀ-ਡਰੋਨ ਸਿਸਟਮ ਨਾਲ ਲੈਸ ਪਹਿਲਾ ਸੂਬਾ ਬਣ ਗਿਆ ਹੈ। ਇਸਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿੱਚ ਕੀਤਾ।
ਹੁਣ ਜੇ ਕੋਈ ਡਰੋਨ ਪਾਕਿਸਤਾਨ ਤੋਂ ਆਉਂਦਾ ਹੈ, ਤਾਂ ਇਸਨੂੰ ਤੁਰੰਤ ਡੇਗ ਦਿੱਤਾ ਜਾਵੇਗਾ। ਇਸ ਨਾਲ ਪੰਜਾਬ ਵਿੱਚ ਨਸ਼ਿਆਂ ਦੇ ਦਾਖਲ ਹੋਣ ਤੋਂ ਰੋਕਿਆ ਜਾ ਸਕੇਗਾ। ਅੱਜ 3 ਐਂਟੀ-ਡਰੋਨ ਸਿਸਟਮ ਲਾਏ ਗਏ ਹਨ। ਕੁੱਲ 9 ਸਿਸਟਮ ਆਰਡਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 6 ਹੋਰ ਜਲਦੀ ਹੀ ਆ ਜਾਣਗੇ।ਸਰਕਾਰ ਨੇ 51.41 ਕਰੋੜ ਰੁਪਏ ਦੀ ਲਾਗਤ ਨਾਲ 9 ਹਾਈ-ਟੈਕ ਐਂਟੀ-ਡਰੋਨ ਸਿਸਟਮ ਖਰੀਦੇ ਹਨ। ਇਹ ਸਿਸਟਮ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਨੂੰ ਰੋਕਣ ਵਿੱਚ “ਗੇਮ-ਚੇਂਜਰ” ਸਾਬਤ ਹੋਣਗੇ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਨਾ ਸਿਰਫ਼ ਡਰੋਨ ਅਤੇ ਇਸਦੇ ਕੰਟਰੋਲ ਸਟੇਸ਼ਨ ਦੀ ਸਹੀ ਸਥਿਤੀ ਦਾ ਪਤਾ ਲਗਾ ਸਕਦੇ ਹਨ, ਸਗੋਂ ਅਸਲ-ਸਮੇਂ ਦੇ ਨਕਸ਼ੇ ‘ਤੇ ਅਲਰਟ ਅਤੇ ਖ਼ਤਰੇ ਦੀ ਆਟੋਮੈਟਿਕ ਚੇਤਾਵਨੀ ਵੀ ਜਾਰੀ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਕਿਹਾ ਕਿ ਨਸ਼ੇ ਦੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਕਾਰ ਨੂੰ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਧੱਕਿਆ ਜਾ ਰਿਹਾ ਹੈ। ਨਸ਼ੇ ਦੇ ਕਾਲੇ ਕਾਰੋਬਾਰ ਤੋਂ ਬਣੀ ਜਾਇਦਾਦ ਨੂੰ ਫਰੀਜ਼ ਕੀਤਾ ਜਾ ਰਿਹਾ ਹੈ। ਹੁਣ ਇਸ ਜਾਇਦਾਦ ਨੂੰ ਵੇਚ ਕੇ ਨਵੇਂ ਹਸਪਤਾਲ ਤੇ ਸਕੂਲ ਬਣਾਏ ਜਾਣਗੇ। ਨਸ਼ੇ ਦੀ ਲਤ ਦਾ ਸ਼ਿਕਾਰ ਨੌਜਵਾਨਾਂ ਦਾ ਮੁਫ਼ਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਕਿਲ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਐਂਟੀ ਡਰੱਗਸ ਮੂਵਮੈਂਟ ਐਂਡ ਹਿਓਮਨ ਰਾਇਟਸ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਆਦਿ ਹਾਜਰ ਸਨ









